ਸਪੋਰਟਸ ਡੈਸਕ : ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ 2017 ਵਿਚ ਆਸਟਰੇਲੀਆ ਦੇ ਧਾਕੜ ਬੱਲੇਬਾਜ਼ ਸਟੀਵ ਸਮਿਥ ਨੂੰ ਆਊਟ ਕਰਨ ਦੀ ਕੋਸ਼ਿਸ਼ ਵਿਚ ਅਜੀਬੋਗਰੀਬ ਰਿਐਕਸ਼ਨ ਦਿੱਤਾ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀ ਇਕ ਤਸਵੀਰ ਕਾਫੀ ਵਾਇਰਲ ਹੋਈ ਸੀ। ਇਸ਼ਾਂਤ ਨੇ ਉਸ ਰਿਐਕਸ਼ਨ ਬਾਰੇ 3 ਸਾਲ ਬਾਅਦ ਖੁਲਾਸਾ ਕੀਤਾ ਹੈ। ਭਾਰਤੀ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਇਹ ਭਾਵਨਾਵਾਂ ਵਿਚ ਬਹਿ ਕੇ ਹੋ ਗਿਆ ਸੀ। ਆਸਟਰੇਲੀਆਈ ਟੀਮ 4 ਟੈਸਟ ਸੀਰੀਜ਼ ਦੇ ਲਈ ਭਾਰਤ ਦੌਰੇ 'ਤੇ ਗਈ ਸੀ। ਬੈਂਗਲੁਰੂ ਵਿਚ ਹੋਏ ਸੀਰੀਜ਼ ਦੇ ਦੂਜੇ ਟੈਸਟ ਦੌਰਾਨ ਇਸ਼ਾਂਤ ਨੇ ਇਹ ਰਿਐਕਸ਼ਨ ਦਿੱਤਾ ਸੀ।
ਆਸਟਰੇਲੀਆ ਨੇ ਪੁਣੇ ਵਿਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੈਸਟ ਵਿਚ ਭਾਰਤ ਨੂੰ 333 ਦੌੜਾਂ ਨਾਲ ਹਰਾ ਦਿੱਤਾ ਸੀ। ਉਸ ਨੇ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ ਸੀ। ਦੂਜਾ ਟੈਸਟ ਬੈਂਗਲੁਰੂ ਵਿਚ ਖੇਡਿਆ ਜਾਣਾ ਸੀ। ਸਟੀਵ ਸਮਿਥ ਨੇ ਪੁਣੇ ਵਿਚ ਦੂਜੀ ਪਾਰੀ ਵਿਚ ਸੈਂਕੜਾ ਲਗਾਇਆ ਸੀ। ਬੈਂਗਲੁਰੂ ਵਿਚ ਭਾਰਤੀ ਟੀਮ ਪਹਿਲੀ ਪਾਰੀ ਵਿਚ 189 ਦੌੜਾਂ ਹੀ ਬਣਾ ਸਕੀ ਸੀ। ਇਸ਼ਾਂਤ ਨੇ ਇਸ ਤੋਂ ਬਾਅਦ ਆਸਟਰੇਲੀਆਈ ਪਾਰੀ ਦੌਰਾਨ ਸਮਿਥ ਨੂੰ ਪ੍ਰੇਸ਼ਾਨ ਕਰਨ ਲਈ ਅਜੀਬੋਗਰੀਬ ਰਿਐਕਸ਼ਨ ਦਿੱਤਾ ਸੀ। ਇਸ 'ਤੇ ਉਸ ਨੇ ਕਿਹਾ ਕਿ ਉਹ ਨਜ਼ਦੀਕੀ ਮੈਚ ਸੀ ਭਾਵਨਾਵਾਂ ਵਿਚ ਬਹਿ ਕੇ ਆਦਮੀ ਤੋਂ ਕੁਝ ਵੀ ਹੋ ਸਕਦਾ ਹੈ।
ਇਸ਼ਾਂਤ ਨੇ ਮਯੰਕ ਅਗਰਵਾਲ ਨਾਲ ਗੱਲਤਬਾਤ ਦੌਰਾਨ ਕਿਹਾ ਕਿ ਅਸੀਂ ਪੁਣੇ ਟੈਸਟ ਹਾਰ ਗਏ ਸੀ। ਤੁਸੀਂ ਬੱਲੇਬਾਜ਼ਾਂ ਨੂੰ ਆਊਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹੋ। ਸਮਿਥ ਬਿਹਤਰੀਨ ਬੱਲੇਬਾਜ਼ੀ ਕਰ ਰਹੇ ਸਨ ਅਤੇ ਮੈਂ ਉਸ ਨੂੰ ਤੰਗ ਕਰਨਾ ਚਾਹੁੰਦਾ ਸੀ, ਜਿਸ ਨਾਲ ਉਹ ਆਊਟ ਹੋ ਜਾਵੇ। ਮੈਨੂੰ ਪਤਾ ਸੀ ਕਿ ਜੇਕਰ ਉਹ ਟਿੱਕ ਗਿਆ ਤਾਂ ਸਾਨੂੰ ਮੈਚ ਜਿੱਤਣਾ ਮੁਸ਼ਕਿਲ ਹੋ ਜਾਵੇਗਾ। ਮੈਚ ਦੌਰਾਨ ਉਸ ਸਮੇਂ ਦੇ ਆਸਟਰੇਲੀਆਈ ਕਪਤਾਨ ਨੇ ਸ਼ਾਟ ਖੇਡਿਆ ਅਤੇ ਇਸ਼ਾਂਤ ਉਸ ਦੇ ਸਾਹਮਣੇ ਗਏ। ਇਸ਼ਾਂਤ ਨੇ ਉਸ ਨੂੰ ਦੇਖਦਿਆਂ ਅਜੀਬੋਗਰੀਬ ਮੁੰਹ ਬਣਾਇਆ ਜਿਸ ਨੂੰ ਦੇਖ ਕੇ ਸਮਿਥ ਸਣੇ ਭਾਰਤੀ ਖਿਡਾਰੀ ਵੀ ਹੱਸਣ ਲੱਗੇ।
ਹਾਕੀ ਇੰਡੀਆ ’ਚ ਕੰਮ ਕਰਨ ਵਾਲੇ ਦੋ ਕਰਮਚਾਰੀ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ
NEXT STORY