ਰੇਕੇਵੇਕ, ਆਈਸਲੈਂਡ (ਨਿਕਲੇਸ਼ ਜੈਨ)- ਦੁਨੀਆ ਦੇ 46 ਦੇਸ਼ਾਂ ਦੇ 401 ਖਿਡਾਰੀਆਂ ਵਿਚਾਲੇ ਪਿਛਲੇ ਦਸ ਦਿਨਾਂ ਤੋਂ ਚੱਲ ਰਹੇ ਰੇਕੇਵੇਕ ਇੰਟਰਨੈਸ਼ਨਲ ਸ਼ਤਰੰਜ ਦਾ 38ਵਾਂ ਐਡੀਸ਼ਨ ਖਤਮ ਹੋ ਗਿਆ ਹੈ ਅਤੇ ਇਸ ਵਾਰ ਸਵੀਡਨ ਦੇ ਚੋਟੀ ਦੇ ਗ੍ਰੈਂਡ ਮਾਸਟਰ ਨਿਲਸ ਗ੍ਰੰਡੇਲੀਊਸ ਨੇ ਇਸ ਦਾ ਖਿਤਾਬ ਜਿੱਤਿਆ ਹੈ। ਨਿਲਸ 9 ਗੇੜਾਂ ਵਿੱਚ 6 ਜਿੱਤਾਂ ਅਤੇ 3 ਡਰਾਅ ਨਾਲ ਅਜੇਤੂ ਰਹਿੰਦੇ ਹੋਏ 7.5 ਅੰਕ ਬਣਾਏ।
ਅੱਠਵੇਂ ਦੌਰ ਵਿੱਚ ਭਾਰਤੀ ਗ੍ਰੈਂਡਮਾਸਟਰ ਅਭਿਜੀਤ ਗੁਪਤਾ ਉੱਤੇ ਉਸਦੀ ਜਿੱਤ ਨਿਰਣਾਇਕ ਸਾਬਤ ਹੋਈ। ਤੁਰਕੀ ਦਾ ਯਿਲਮਾਜ਼ ਮੁਸਤਫਾ 7 ਅੰਕਾਂ 'ਤੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਦੂਜੇ ਸਥਾਨ 'ਤੇ ਰਿਹਾ ਜਦਕਿ ਭਾਰਤ ਦਾ ਅਭਿਜੀਤ ਤੀਜੇ ਸਥਾਨ 'ਤੇ ਰਿਹਾ। ਅਭਿਜੀਤ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 2700 ਰੇਟਿੰਗ ਦੇ ਪ੍ਰਦਰਸ਼ਨ ਨਾਲ ਆਪਣੀ ਫਿਡੇ ਰੇਟਿੰਗ 'ਚ 10 ਅੰਕ ਹੋਰ ਜੋੜੇ।
ਹੋਰ ਭਾਰਤੀ ਖਿਡਾਰੀਆਂ 'ਚ 6.5 ਅੰਕਾਂ 'ਤੇ ਟਾਈਬ੍ਰੇਕ ਦੇ ਆਧਾਰ 'ਤੇ ਵੀ. ਪ੍ਰਣਵ 10ਵੇਂ ਸਥਾਨ 'ਤੇ, ਸਿਧਾਂਤ ਮਹਾਪਾਤਰਾ 12ਵੇਂ ਸਥਾਨ 'ਤੇ ਤੇ ਬਾਲਾ ਚੰਦਰ 15ਵੇਂ ਸਥਾਨ 'ਤੇ ਰਹੇ। ਰੇਕੇਵੇਕ ਓਪਨ ਆਈਸਲੈਂਡ ਦੀ ਰਾਜਧਾਨੀ ਵਿੱਚ ਆਯੋਜਿਤ ਇੱਕ ਸਾਲਾਨਾ ਸ਼ਤਰੰਜ ਟੂਰਨਾਮੈਂਟ ਹੈ। ਇਹ 1964 ਤੋਂ 2008 ਤੱਕ ਹਰ ਦੋ ਸਾਲਾਂ ਬਾਅਦ ਆਯੋਜਿਤ ਕੀਤਾ ਜਾਂਦਾ ਸੀ ਪਰ 2009 ਤੋਂ ਇਹ ਸਾਲਾਨਾ ਆਯੋਜਿਤ ਕੀਤਾ ਜਾਂਦਾ ਹੈ। ਇਹ ਟੂਰਨਾਮੈਂਟ ਵਰਤਮਾਨ ਵਿੱਚ ਸਵਿਸ ਪ੍ਰਣਾਲੀ ਨਾਲ ਖੇਡਿਆ ਜਾਂਦਾ ਹੈ, ਜਦੋਂ ਕਿ 1964 ਤੋਂ 1980 ਅਤੇ 1992 ਵਿੱਚ ਇਹ ਇੱਕ ਰਾਊਂਡ-ਰੋਬਿਨ ਟੂਰਨਾਮੈਂਟ ਸੀ।
ਨਿਤਿਨ ਮੈਨਨ ਕਰਨਗੇ ਏਸ਼ੇਜ਼ ਸੀਰੀਜ਼ 'ਚ ਅੰਪਾਇਰਿੰਗ
NEXT STORY