ਨਵੀਂ ਦਿੱਲੀ : ਆਸਟਰੇਲੀਆ ਦਾ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਤੀਜੀ ਵਾਰ ਪਿਤਾ ਬਣ ਗਿਆ ਹੈ। ਉਸ ਦੀ ਦੂਜੀ ਪਤਨੀ ਲੈਨਾ ਐਂਡਰਸਨ ਨੇ ਤਿੰਨ ਹਫਤੇ ਪਹਿਲਾਂ ਹੀ ਬੇਟੇ ਨੂੰ ਜਨਮ ਦਿੱਤਾ ਹੈ। ਬ੍ਰੈਟ ਲੀ ਨੇ ਬੀਤੇ ਦਿਨੀਂ ਇਕ ਪ੍ਰੋਗਰਾਮ ਦੌਰਾਨ ਇਸ ਦਾ ਖੁਲਾਸਾ ਕੀਤਾ। ਹਾਲਾਂਕਿ ਬ੍ਰੈਟ ਲੀ ਨੇ ਬੱਚੇ ਦੇ ਨਾਂ ਸਬੰਧੀ ਕੋਈ ਖੁਲਾਸਾ ਨਹੀਂ ਕੀਤਾ। ਉਸ ਨੇ ਕਿਹਾ, ''ਮੈਂ ਕਾਫੀ ਨਿੱਜਤਾ-ਪਸੰਦ ਵਿਅਕਤੀ ਹਾਂ, ਇਸ ਲਈ ਮੈਂ ਬੱਚੇ ਦਾ ਨਾਂ ਕਿਸੇ ਨੂੰ ਨਹੀਂ ਦੱਸਿਆ।''
ਜ਼ਿਕਰਯੋਗ ਹੈ ਕਿ ਬ੍ਰੈਟ ਲੀ ਨੇ 2006 'ਚ ਐਲਿਜ਼ਾਬੇਥ ਕੈਂਪ ਨਾਲ ਵਿਆਹ ਕੀਤਾ ਸੀ। ਇਸ ਵਿਆਹ ਤੋਂ ਉਸ ਦੇ ਘਰ ਇਕ ਬੇਟਾ ਪ੍ਰਿਸਟਨ ਤੇ ਬੇਟੀ ਹੇਲੇਨਾ ਨੇ ਜਨਮ ਲਿਆ ਸੀ। ਪਿਤਾ ਦੀ ਹੀ ਤਰ੍ਹਾਂ ਪ੍ਰਿਸਟਨ ਨੂੰ ਵੀ ਗਿਟਾਰ ਵਜਾਉਣ 'ਚ ਕਾਫੀ ਦਿਲਚਸਪੀ ਹੈ। ਬ੍ਰੈਟ ਲੀ ਕ੍ਰਿਕਟਰ ਹੋਣ ਦੇ ਨਾਲ-ਨਾਲ ਗਾਇਕੀ ਵਿਚ ਵੀ ਹੱਥ ਅਜ਼ਮਾ ਚੁੱਕਾ ਹੈ। ਉਹ ਭਾਰਤੀ ਗਾਇਕਾ ਆਸ਼ਾ ਭੌਂਸਲੇ ਨਾਲ ਵੀ ਗੀਤ ਗਾ ਚੁੱਕਾ ਹੈ। 4 ਸਾਲ ਪਹਿਲਾਂ ਅਰਥਾਤ 2015 ਵਿਚ ਉਸ ਨੇ 'ਅਨਇੰਡੀਅਨ' ਨਾਮੀ ਬਾਲੀਵੁੱਡ ਫਿਲਮ ਵਿਚ ਵੀ ਕੰਮ ਕੀਤਾ ਸੀ। ਉਹ ਆਪਣੇ ਭਰਾ ਸ਼ੇਨ ਲੀ ਨਾਲ ਸਿਕਸ ਐਂਡ ਆਊਟ ਨਾਮੀ ਬੈਂਡ ਵੀ ਚਲਾਉਂਦਾ ਹੈ। ਆਸਟਰੇਲੀਆ ਲਈ ਬ੍ਰੈਟ ਲੀ ਨੇ 76 ਟੈਸਟਾਂ ਵਿਚ 310 ਵਿਕਟਾਂ ਲਈਆਂ, ਜਦਕਿ 221 ਵਨ ਡੇ ਮੈਚ ਖੇਡ ਕੇ 380 ਖਿਡਾਰੀਆਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। 25 ਟੀ-20 ਮੁਕਾਬਲਿਆਂ ਵਿਚ ਬ੍ਰੈਟ ਲੀ ਦੇ ਨਾਂ 28 ਵਿਕਟਾਂ ਦਰਜ ਹਨ।
ਗੌਤਮ ਗੰਭੀਰ ਨੇ ਵਿੰਨ੍ਹਿਆ ਇਮਰਾਨ ਖਾਨ 'ਤੇ ਨਿਸ਼ਾਨਾ, ਦੱਸਿਆ ਪਾਕਿ ਫੌਜ ਦੀ ਗੁਲਾਮ
NEXT STORY