ਨਵੀਂ ਦਿੱਲੀ— ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਸਮੇਤ ਕੁਝ ਚੋਟੀ ਦੇ ਬੈਡਮਿੰਟਨ ਖਿਡਾਰੀ 20 ਜਨਵਰੀ ਤੋਂ ਸ਼ੁਰੂ ਹੋਣ ਵਾਲੀ 8 ਟੀਮਾਂ ਦੀ ਪ੍ਰੀਮੀਅਰ ਬੈਡਮਿੰਟਨ ਲੀਗ ਦੇ 5ਵੇਂ ਪੜਾਅ ਵਿਚ ਸ਼ਿਰਕਤ ਕਰਨਗੇ। 9 ਫਰਵਰੀ ਨੂੰ ਸਮਾਪਤ ਹੋਣ ਵਾਲੇ ਅਗਲੇ ਸੈਸ਼ਨ ਦਾ ਆਯੋਜਨ ਇਸ ਵਾਰ ਚੇਨਈ, ਦਿੱਲੀ, ਲਖਨਊ ਅਤੇ ਬੈਂਗਲੁਰੂ ਵਿਚ ਕੀਤਾ ਜਾਵੇਗਾ।ਭਭਾਰਤੀ ਬੈਡਮਿੰਟਨ ਸੰਘ (ਬਾਈ) ਦੀ ਇਸ ਲੀਗ ਦਾ ਆਯੋਜਨ ਸਪੋਰਟਜਲਾਈਵ ਵਲੋਂ ਕੀਤਾ ਜਾਂਦਾ ਹੈ ਜਿਸਦੀ ਕੁਲ ਇਨਾਮੀ ਰਾਸ਼ੀ ਛੇ ਕਰੋੜਓਰੁਪਏ ਹਨ ਜੇਤੂ ਨੂੰ ਤਿੰਨ ਕਰੋੜ ਰੁਪਏ ਦਾ ਚੈੱਕ ਮਿਲਦਾ ਹੈ। ਕਿਦਾਮਬੀ ਦੀ ਅਗੁਵਾਈ ਵਾਲੀ ਬੈਂਗਲੁਰੂ ਰੈਪਟਰਸ ਨੇ ਪਿਛਲੇ ਸੈਸ਼ਨ 'ਚ ਟਰਾਫੀ ਆਪਣੇ ਨਾਂ ਕੀਤੀ ਸੀ।
ਫਿਡੇ ਗ੍ਰਾਂ. ਪ੍ਰੀ. ਸ਼ਤਰੰਜ ਦੇ ਫਾਈਨਲ 'ਚ ਰੂਸ ਦਾ ਅਲੈਗਜ਼ੈਂਡਰ ਗ੍ਰੀਸਚੁਕ
NEXT STORY