ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੌਜੂਦਾ ਸੀਜ਼ਨ 'ਚ ਲਖਨਊ ਸੁਪਰ ਜਾਇੰਟਸ (LSG) ਨੂੰ ਵੱਡੀ ਖ਼ੁਸ਼ਖਬਰੀ ਮਿਲੀ ਹੈ। ਤੇਜ਼ ਗੇਂਦਬਾਜ਼ ਮਯੰਕ ਯਾਦਵ ਪਿੱਠ 'ਚ ਖਿੱਚਾਅ ਦੀ ਸਮੱਸਿਆ ਤੇ ਪੈਰ ਦੇ ਅੰਗੂਠੇ 'ਚ ਲੱਗੀ ਸੱਟ ਤੋਂ ਉੱਭਰ ਚੁੱਕੇ ਹਨ। ਮਯੰਕ ਨੂੰ ਬੈਂਗਲੁਰੂ ਸਥਿਤ ਬੀਸੀਸੀਆਈ ਦੇ ਸੈਂਟਰ ਆਫ ਐਕਸੀਲੈਂਸ (COE) ਤੋਂ ਫਿੱਟਨੈਸ ਕਲੀਅਰੈਂਸ ਮਿਲ ਗਈ ਹੈ। ਜੇਕਰ ਸਭ ਕੁਝ ਸਹੀ ਰਿਹਾ ਤਾਂ ਮਯੰਕ 19 ਅਪ੍ਰੈਲ (ਸ਼ਨੀਵਾਰ) ਨੂੰ ਰਾਜਸਥਾਨ ਰਾਇਲਜ਼ ਦੇ ਖਿਲਾਫ ਮੈਚ 'ਚ ਖੇਡਦੇ ਨਜ਼ਰ ਆ ਸਕਦੇ ਹਨ। ਮਯੰਕ ਦੀ ਅੱਜ ਭਾਵ ਮੰਗਲਵਾਰ ਨੂੰ ਟੀਮ ਨਾਲ ਜੁੜਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ ਨੂੰ ਵੱਡਾ ਝਟਕਾ! ਸ਼ਾਨਦਾਰ ਫ਼ਾਰਮ 'ਚ ਚੱਲ ਰਿਹਾ ਖਿਡਾਰੀ IPL 'ਚੋਂ ਹੋਇਆ ਬਾਹਰ
6 ਫੁੱਟ 1 ਇੰਚ ਲੰਮੇਂ ਮਯੰਕ ਯਾਦਵ ਨੇ ਆਈਪੀਐੱਲ 2024 'ਚ ਆਪਣੀ ਤੂਫਾਨੀ ਗੇਂਦਬਾਜ਼ੀ ਨਾਲ ਸਨਸਨੀ ਮਚਾ ਦਿੱਤੀ ਸੀ। ਮਯੰਕ ਨੇ ਕਈ ਵਾਰ 150 KMPH ਦਾ ਬੈਰੀਅਰ ਕ੍ਰਾਸ ਕੀਤਾ। ਉਨ੍ਹਾਂ ਦੀ ਗੇਂਦਬਾਜ਼ੀ 'ਚ ਰਫਤਾਰ ਤਾਂ ਦਿਸੀ ਹੀ, ਨਾਲ ਹੀ ਉਨ੍ਹਾਂ ਦੀ ਲੈਂਥ-ਲਾਈਨ ਵੀ ਕਾਫੀ ਸਟੀਕ ਰਹੀ। ਇਸ ਦੌਰਾਨ ਮਯੰਕ ਨੇ ਆਈਪੀਐੱਲ 2024 'ਚ ਇਕ ਮੌਕੇ 'ਤੇ 156.7 KMPH ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ, ਜੋ ਉਸ ਆਈਪੀਐੱਲ ਸੀਜ਼ਨ 'ਚ ਕਿਸੇ ਭਾਰਤੀ ਗੇਂਦਬਾਜ਼ ਦੀ ਸਭ ਤੋਂ ਤੇਜ਼ ਗੇਂਦ ਰਹੀ।
ਇਹ ਵੀ ਪੜ੍ਹੋ : DC vs MI : ਤਿਲਕ ਵਰਮਾ ਦੇ ਸ਼ਾਟ ਕਾਰਨ ਵਾਪਰਿਆ ਦਰਦਨਾਕ ਹਾਦਸਾ! ਭਿੜ ਗਏ ਦੋ ਖਿਡਾਰੀ (ਦੇਖੋ ਵੀਡੀਓ)
ਮਯੰਕ ਨੇ ਆਈਪੀਐੱਲ 2024 'ਚ ਲਖਨਊ ਸੁਪਰ ਜਾਇੰਟਸ (LSG) ਲਈ ਚਾਰ ਮੈਚਾਂ 'ਚ 12.14 ਦੀ ਔਸਤ ਨਾਲ 6.98 ਦੀ ਇਕੋਨਮੀ ਰੇਟ ਨਾਲ 7 ਵਿਕਟਾਂ ਝਟਕਾਈਆਂ। ਹਾਲਾਂਕਿ ਮਯੰਕ ਸੱਟ ਕਾਰਨ ਜ਼ਿਆਦਾ ਮੈਚ ਨਹੀਂ ਖੇਡ ਸਕੇ। ਮਯੰਕ ਨੇ ਇਸ ਤੋਂ ਬਾਅਦ ਵਾਪਸੀ ਕੀਤੀ ਮਯੰਕ 7 ਅਪ੍ਰੈਲ 2024 ਨੂੰ ਗੁਜਰਾਤ ਟਾਈਟਨਜ਼ ਖਿਲਾਫ ਮੁਕਾਬਲੇ 'ਚ 1 ਓਵਰ ਦੀ ਗੇਂਦਬਾਜ਼ੀ ਦੇ ਬਾਅਦ ਮੈਦਾਨ ਤੋਂ ਬਾਹਰ ਚਲੇ ਗਏ। ਮਯੰਕ ਨੂੰ ਉਦੋਂ ਮਾਸਪੇਸ਼ੀਆਂ 'ਚ ਖਿੱਚਾਅ ਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SRH ਦੇ ਧਾਕੜ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ ਭੈਣ ਨਾਲ ਮਜ਼ਾਕ ਭਰੀ ਵੀਡੀਓ ਹੋ ਰਹੀ ਵਾਇਰਲ
NEXT STORY