ਸਪੋਰਟਸ ਡੈਸਕ- ਦੱਖਣੀ ਅਫ਼ਰੀਕਾ ਦੇ ਸਾਬਕਾ ਬੱਲੇਬਾਜ਼ ਏ. ਬੀ. ਡਿਵਿਲੀਅਰਸ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਡਿਵਿਲੀਅਰਸ ਨੇ ਆਖ਼ਰੀ ਵਾਰ ਅਪ੍ਰੈਲ 2018 'ਚ ਆਸਟਰੇਲੀਆ ਖ਼ਿਲਾਫ਼ ਦੱਖਣੀ ਅਫਰੀਕਾ ਲਈ ਖੇਡਿਆ ਸੀ।
ਇਹ ਵੀ ਪੜ੍ਹੋ : ਧੋਨੀ ਨੂੰ ਮਿਲਣ ਲਈ 1436 ਕਿਲੋਮੀਟਰ ਚਲ ਕੇ ਰਾਂਚੀ ਪੁੱਜਾ ਜਬਰਾ ਫੈਨ
ਡਿਵਿਲੀਅਰਸ ਨੇ ਟਵਿੱਟਰ 'ਤੇ ਸੰਨਿਆਸ ਦਾ ਐਲਾਨ ਕਰਦੇ ਹੋਏ ਲਿਖਿਆ, ਇਹ ਇਕ ਸ਼ਾਨਦਾਰ ਯਾਤਰਾ ਰਹੀ ਹੈ, ਪਰ ਮੈਂ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਮੈਂ ਆਪਣੇ ਵਿਹੜੇ 'ਚ ਵੱਡੇ ਭਰਾਵਾਂ ਦੇ ਨਾਲ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਉਦੋਂ ਤੋਂ ਹੀ ਮੈਂ ਪੂਰੇ ਆਨੰਦ ਤੇ ਉਤਸ਼ਾਹ ਦੇ ਨਾਲ ਇਸ ਖੇਡ ਨੂੰ ਖੇਡਿਆ ਹਾਂ। 37 ਸਾਲ ਦੀ ਉਮਰ 'ਚ ਹੁਣ ਇੰਨਾ ਜੋਸ਼ ਨਹੀਂ ਰਿਹਾ।
ਡਿਵਿਲੀਅਰਸ ਨੇ ਦੱਖਣੀ ਅਫ਼ਰੀਕਾ ਲਈ ਸੀਮਿਤ ਓਵਰਾਂ ਦੇ ਫਾਰਮੈਟ 'ਚ ਆਖ਼ਰੀ ਮੈਚ 16 ਫਰਵਰੀ 2018 ਨੂੰ ਭਾਰਤ ਲਈ ਖੇਡਿਆ ਸੀ। ਇਹ ਧਾਕੜ ਬੱਲੇਬਾਜ਼ ਫ੍ਰੈਂਚਾਈਜ਼ੀ ਕ੍ਰਿਕਟ ਖੇਡ ਰਿਹਾ ਹੈ ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) 'ਚ ਇਕ ਪ੍ਰਮੁੱਖ ਮੈਂਬਰ ਸੀ ਤੇ ਉਸ ਨੇ 184 ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਖੇਡੇ । ਡਿਵਿਲੀਅਰਸ ਨੇ ਦੱਖਣੀ ਅਫਰੀਕਾ ਲਈ 114 ਟੈਸਟ, 228 ਵਨ-ਡੇ ਤੇ 78 ਟੀ-20 ਮੈਚ ਖੇਡੇ। ਦੱਖਣੀ ਅਫ਼ਰੀਕਾ ਦੇ ਸਾਬਕਾ ਬੱਲੇਬਾਜ਼ ਨੇ ਦੁਨੀਆ ਭਰ 'ਚ ਵੱਖੋ-ਵੱਖ ਟੀਮਾਂ ਲਈ 340 ਟੀ-20 ਮੈਚਾਂ 'ਚ ਹਿੱਸਾ ਲਿਆ।
ਇਹ ਵੀ ਪੜ੍ਹੋ : ਅਸ਼ਲੀਲ ਤਸਵੀਰ ਤੇ ਮੈਸੇਜ ਭੇਜਣ ਦੇ ਮਾਮਲੇ ਦੀ ਜਾਂਚ ਵਿਚਾਲੇ ਟਿਮ ਪੇਨ ਨੇ ਛੱਡੀ ਟੈਸਟ ਕਪਤਾਨੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਧੋਨੀ ਨੂੰ ਮਿਲਣ ਲਈ 1436 ਕਿਲੋਮੀਟਰ ਚਲ ਕੇ ਰਾਂਚੀ ਪੁੱਜਾ ਜਬਰਾ ਫੈਨ
NEXT STORY