ਹੋਰਬਾਰਟ- ਇਕ ਸਹਿ ਕਰਮਚਾਰੀ ਨੂੰ ਆਪਣੀ ਅਸ਼ਲੀਲ ਤਸਵੀਰ ਤੇ ਇਤਰਾਜ਼ਯੋਗ ਮੈਸੇਜ ਭੇਜਣ ਦੇ ਮਾਮਲੇ ਦੀ ਕ੍ਰਿਕਟ ਆਸਟਰੇਲੀਆ ਵਲੋਂ ਜਾਂਚ ਵਿਚਾਲੇ ਆਸਟਰੇਲੀਆ ਦੇ ਟੈਸਟ ਕਪਤਾਨ ਟਿਮ ਪੇਨ ਨੇ ਸ਼ੁੱਕਰਵਾਰ ਨੂੰ ਕਪਤਾਨੀ ਛੱਡ ਦਿੱਤੀ। ਕੁਝ ਹਫ਼ਤਿਆਂ ਬਾਅਦ ਹੀ ਆਸਟਰੇਲੀਆ ਨੂੰ ਇੰਗਲੈਂਡ ਨਾਲ ਏਸ਼ੇਜ਼ ਸੀਰੀਜ਼ ਖੇਡਣੀ ਹੈ।
ਇਹ ਵੀ ਪੜ੍ਹੋ : ਦ੍ਰਾਵਿੜ ਤੋਂ ਪਹਿਲਾਂ BCCI ਨੇ ਮੇਰੇ ਤੋਂ ਕੋਚਿੰਗ ਲਈ ਸੰਪਰਕ ਕੀਤਾ ਸੀ : ਪੋਂਟਿੰਗ
ਰਿਪੋਰਟ ਮੁਤਾਬਕ ਕ੍ਰਿਕਟ ਤਸਮਾਨੀਆ ਦੀ ਇਕ ਮਹਿਲਾ ਕਰਮਚਾਰੀ ਨੇ ਦਾਅਵਾ ਕੀਤਾ ਹੈ ਕਿ ਪੇਨ ਨੇ ਉਸ ਨੂੰ ਆਪਣੇ ਜਨਣ (ਗੁਪਤ) ਅੰਗਾਂ ਦੀ ਤਸਵੀਰ ਦੇ ਨਾਲ ਅਸ਼ਲੀਲ ਮੈਸੇਜ ਭੇਜੇ। ਪੇਨ ਆਸਟਰੇਲੀਆਈ ਟੀਮ ਦਾ ਹਿੱਸਾ ਬਣੇ ਰਹਿਣਗੇ। ਉਨ੍ਹਾਂ ਨੇ ਕਿਹਾ, 'ਇਹ ਬਹੁਤ ਮੁਸ਼ਕਲ ਫ਼ੈਸਲਾ ਹੈ ਪਰ ਮੇਰੇ ਲਈ, ਮੇਰੇ ਪਰਿਵਾਰ' ਤੇ ਕ੍ਰਿਕਟ ਲਈ ਸਹੀ ਹੈ।' ਉਨ੍ਹਾਂ ਕਿਹਾ, 'ਮੈਂ ਉਸ ਘਟਨਾ ਲਈ ਮੁਆਫ਼ੀ ਮੰਗੀ ਸੀ ਤੇ ਅੱਜ ਵੀ ਮੰਗਦਾ ਹਾਂ। ਮੈਂ ਆਪਣੀ ਪਤਨੀ ਤੇ ਪਰਿਵਾਰ ਨਾਲ ਵੀ ਗੱਲ ਕੀਤੀ ਸੀ ਤੇ ਉਨ੍ਹਾਂ ਦੀ ਮੁਆਫ਼ੀ ਤੇ ਸਹਿਯੋਗ ਲਈ ਸ਼ੁਕਰਗੁਜ਼ਾਰ ਹਾਂ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਤਜਰਬੇਕਾਰ ਫ਼ੁੱਟਬਾਲ ਕੁਮੈਂਟੇਟਰ ਨੋਵੀ ਕਪਾਡੀਆ ਦਾ ਲੰਬੀ ਬੀਮਾਰੀ ਤੋਂ ਬਾਅਦ ਹੋਇਆ ਦਿਹਾਂਤ
NEXT STORY