ਦੋਹਾ- ਤਿੰਨ ਭਾਰਤੀ ਟੈਨਿਸ ਖਿਡਾਰੀਆਂ ਤੀਜਾ ਦਰਜਾ ਪ੍ਰਾਪਤ ਆਦਿਲ ਕਲਿਆਣਪੁਰ, ਸਾਈ ਕਾਰਤਿਕ ਰੈੱਡੀ ਅਤੇ ਦੂਜਾ ਦਰਜਾ ਪ੍ਰਾਪਤ ਰਿਸ਼ੀ ਰੈੱਡੀ ਮੰਗਲਵਾਰ ਨੂੰ 6ਵੇਂ ਕਤਰ ਪੁਰਸ਼ ਆਈ. ਟੀ. ਐੱਫ. ਵਿਸ਼ਵ ਟੈਨਿਸ ਟੂਰ 2021 ਦੇ ਆਪਣੇ-ਆਪਣੇ ਅੰਤਿਮ ਕੁਆਲੀਫਾਈਂਗ ਰਾਊਂਡ ’ਚ ਜਿੱਤ ਦੇ ਨਾਲ ਸਿੰਗਲ ਮੁੱਖ ਡਰਾਅ ’ਚ ਪਹੁੰਚ ਗਏ ਹਨ।
ਇਹ ਖ਼ਬਰ ਪੜ੍ਹੋ- ਦੂਜੀ ਹਾਰ ਨਾਲ ਲਿਵਰਪੂਲ ਦੀਆਂ ਖਿਤਾਬ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ
ਆਦਿਲ ਅਤੇ ਸਾਈ ਕਾਰਤਿਕ ਨੇ ਜਿਥੇ ਤਿੰਨ ਸੈੱਟਾਂ ਦੇ ਸਖਤ ਮੁਕਾਬਲੇ ’ਚ ਕ੍ਰਮਵਾਰ 7ਵਾਂ ਦਰਜਾ ਪ੍ਰਾਪਤ ਸਰਬੀਆ ਦੇ ਦੁਸਾਨ ਰਾਜਿਕ ਨੂੰ 7-6 (5), 3-6, 10-3 ਨਾਲ ਅਤੇ ਜਰਮਨੀ ਦੇ ਸਟੀਵ ਪੋਪੋਵਿਕ ਨੂੰ 6-3, 3-6, 10-8 ਨਾਲ ਹਰਾਇਆ, ਉੱਥੇ ਹੀ ਰਿਸ਼ੀ ਨੇ 10ਵਾਂ ਦਰਜਾ ਪ੍ਰਾਪਤ ਜਰਮਨੀ ਦੇ ਜਿਮੀ ਯਾਂਗ ਨੂੰ ਸਿੱਧੇ ਸੈੱਟਾਂ ’ਚ 6-1, 6-2 ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਹੋਰ ਭਾਰਤੀ ਖਿਡਾਰੀਆਂ ਰਿਸ਼ਭ ਅਗਰਵਾਲ ਅਤੇ ਜਾਵਲਾ ਦੇਵ ਨੂੰ ਮੁੱਖ ਡਰਾਅ ’ਚ ਸਿੱਧਾ ਪ੍ਰਵੇਸ਼ ਮਿਲਿਆ ਹੈ।
ਇਹ ਖ਼ਬਰ ਪੜ੍ਹੋ- ਅਸ਼ਵਿਨ ਗੇਂਦਬਾਜ਼ਾਂ ਤੇ ਆਲਰਾਊਂਡਰਾਂ ਦੀ ਟੈਸਟ ਰੈਂਕਿੰਗ ’ਚ ਦੂਜੇ ਸਥਾਨ ’ਤੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
17 ਸਾਲਾ ਨੋਦਿਰਬੇਕ ਬਣਿਆ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨ
NEXT STORY