ਹਾਂਗਜ਼ੂ- ਓਲੰਪੀਅਨ ਅਦਿਤੀ ਅਸ਼ੋਕ ਤੀਜੇ ਦੌਰ ਵਿੱਚ 11-ਅੰਡਰ 61 ਦਾ ਸਕੋਰ ਬਣਾ ਕੇ ਏਸ਼ੀਆਈ ਖੇਡਾਂ ਦੇ ਗੋਲਫ ਮੁਕਾਬਲੇ ਵਿੱਚ ਇਤਿਹਾਸਕ ਵਿਅਕਤੀਗਤ ਸੋਨ ਤਮਗੇ ਦੇ ਨੇੜੇ ਪਹੁੰਚ ਗਈ। ਅਦਿਤੀ ਹੁਣ ਆਪਣੇ ਨਜ਼ਦੀਕੀ ਵਿਰੋਧੀ 'ਤੇ 7 ਸ਼ਾਟਾਂ ਦੀ ਬੜ੍ਹਤ ਬਣਾ ਚੁੱਕੀ ਹੈ। ਇਸ ਦੇ ਨਾਲ ਹੀ ਭਾਰਤੀ ਮਹਿਲਾ ਟੀਮ ਨੇ ਥਾਈਲੈਂਡ 'ਤੇ ਇਕ ਸ਼ਾਟ ਦੀ ਬੜ੍ਹਤ ਬਣਾ ਲਈ ਹੈ। ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਕਿਸੇ ਵੀ ਮਹਿਲਾ ਗੋਲਫਰ ਨੇ ਤਮਗਾ ਨਹੀਂ ਜਿੱਤਿਆ। ਅਦਿਤੀ 2014 ਵਿੱਚ ਇੰਚੀਓਨ ਏਸ਼ੀਆਈ ਖੇਡਾਂ ਵਿੱਚ 21ਵੇਂ ਸਥਾਨ ’ਤੇ ਰਹੀ ਸੀ।
ਇਹ ਵੀ ਪੜ੍ਹੋ- ਏਸ਼ੀਆਈ ਗੇਮਜ਼ 'ਚ ਸ਼ੂਟਿੰਗ ਟੀਮ ਨੇ ਰਚਿਆ ਇਤਿਹਾਸ, ਸੋਨੇ ਅਤੇ ਚਾਂਦੀ ਦੇ ਤਮਗੇ 'ਤੇ ਕਬਜ਼ਾ
ਭਾਰਤ ਦੀ ਪ੍ਰਣਵੀ ਉਰਸ 11ਵੇਂ ਅਤੇ ਅਵਨੀ ਪ੍ਰਸ਼ਾਂਤ ਸੰਯੁਕਤ 19ਵੇਂ ਸਥਾਨ 'ਤੇ ਹੈ। ਇਹ ਦਿਨ ਪੁਰਸ਼ ਖਿਡਾਰੀਆਂ ਲਈ ਚੰਗਾ ਨਹੀਂ ਰਿਹਾ। ਅੱਤ ਦੀ ਗਰਮੀ ਕਾਰਨ ਅਨਿਰਬਾਨ ਲਹਿੜੀ ਨੂੰ ਡਾਕਟਰੀ ਸਹਾਇਤਾ ਲੈਣੀ ਪਈ। ਉਹ ਸੰਯੁਕਤ 17ਵੇਂ ਸਥਾਨ 'ਤੇ ਹੈ, ਜਦਕਿ ਐੱਸਐੱਸਪੀ ਚੌਰਸੀਆ ਸਾਂਝੇ 20ਵੇਂ ਅਤੇ ਖਲੀਨ ਜੋਸ਼ੀ ਸੰਯੁਕਤ 24ਵੇਂ ਸਥਾਨ 'ਤੇ ਹਨ। ਸ਼ੁਭੰਕਰ ਸ਼ਰਮਾ ਸੰਯੁਕਤ 34ਵੇਂ ਸਥਾਨ 'ਤੇ ਹਨ। ਭਾਰਤੀ ਪੁਰਸ਼ ਟੀਮ 32 ਅੰਡਰ ਦੇ ਸਕੋਰ ਨਾਲ ਸੰਯੁਕਤ ਅੱਠਵੇਂ ਸਥਾਨ 'ਤੇ ਹੈ ਅਤੇ ਤਮਗੇ ਦੀ ਦੌੜ ਤੋਂ ਬਾਹਰ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਮਨਿਕਾ ਬੱਤਰਾ, ਮਾਨੁਸ਼ ਤੇ ਮਾਨਵ ਦੀ ਜੋੜੀ ਏਸ਼ੀਆਈ ਖੇਡਾਂ ਤੋਂ ਬਾਹਰ
NEXT STORY