ਓਕਾਲਾ (ਅਮਰੀਕਾ)– ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਪਹਿਲੇ ਦੌਰ ਵਿਚ ਇਵਨ ਪਾਰ 72 ਦਾ ਕਾਰਡ ਖੇਡਿਆ, ਜਿਸ ਨਾਲ ਉਹ ਐੱਲ. ਪੀ. ਜੀ. ਏ. ਡਰਾਈਵ ਆਨ ਚੈਂਪੀਅਨਸ਼ਿਪ ਵਿਚ ਸਾਂਝੇ ਤੌਰ ’ਤੇ 41ਵੇਂ ਨੰਬਰ ’ਤੇ ਹੈ। ਅਦਿਤੀ ਨੇ ਦੂਜੇ ਤੇ 12ਵੇਂ ਹੋਲ ਵਿਚ ਬਰਡੀ ਬਣਾਈ ਪਰ ਇਸ ਵਿਚਾਲੇ ਪੰਜਵੇਂ ਤੇ 18ਵੇਂ ਹੋਲ ਵਿਚ ਬੋਗੀ ਕਰ ਬੈਠੀ। ਉਹ ਚੋਟੀ ’ਤੇ ਕਾਬਜ਼ ਨੇਲੀ ਕੋਰਡੋ ਤੋਂ ਪੰਜ ਸ਼ਾਟਾਂ ਪਿੱਛੇ ਹੈ। ਅਦਿਤੀ ਪਿਛਲੇ ਹਫਤੇ ਗੇਨਬ੍ਰਿਜ ਐੱਲ. ਪੀ. ਜੀ. ਏ. ਵਿਚ ਸਾਂਝੇ ਤੌਰ ’ਤੇ 48ਵੇਂ ਸਥਾਨ ’ਤੇ ਰਹੀ ਸੀ। ਕੋਰਡਾ ਨੇ ਪੰਜ ਅੰਡਰ 67 ਦਾ ਕਾਰਡ ਖੇਡਿਆ ਤੇ ਇਸ ਵਿਚਾਲੇ ਇਕ ਵੀ ਬੋਗੀ ਨਹੀਂ ਕੀਤੀ।
ਇਹ ਖ਼ਬਰ ਪੜ੍ਹੋ- IND v ENG : ਪੰਤ ਦਾ ਭਾਰਤੀ ਧਰਤੀ ’ਤੇ ਪਹਿਲਾ ਸੈਂਕੜਾ, ਭਾਰਤ ਨੂੰ ਮਿਲੀ 89 ਦੌੜਾਂ ਦੀ ਬੜ੍ਹਤ
ਇਹ 2021 ਵਿਚ ਲਗਾਤਾਰ 9ਵਾਂ ਦੌਰ ਹੈ ਜਦਕਿ ਉਸ ਨੇ ਅੰਡਰ ਪਾਰ ਦਾ ਸਕੋਰ ਬਣਾਇਆ। ਪਿਛਲੇ ਹਫਤੇ ਉਸ ਨੇ ਐੱਲ. ਪੀ. ਜੀ. ਏ. ਵਿਚ ਆਪਣਾ ਚੌਥਾ ਖਿਤਾਬ ਜਿੱਤਿਆ ਸੀ। ਕੋਰਡਾ ਤੋਂ ਇਲਾਵਾ ਐੱਨ. ਸੀ. ਏ. ਚੈਂਪੀਅਨ ਜੇਨੀਫਰ ਕੋਪਚੋ ਤੇ ਆਸਟਿਨ ਅਰਨਸਟ ਨੇ ਵੀ 67 ਦਾ ਕਾਰਡ ਖੇਡਿਆ ਤੇ ਉਹ ਸਾਂਝੇ ਤੌਰ ’ਤੇ ਚੋਟੀ ’ਤੇ ਹੈ।
ਇਹ ਖ਼ਬਰ ਪੜ੍ਹੋ- 18 ਸਾਲ ਨਹੀਂ, ਗ੍ਰੈਜੂਏਟ ਹੋਣ ਤੱਕ ਕਰਨਾ ਹੋਵੇਗਾ 'ਬੇਟੇ ਦਾ ਪਾਲਨ ਪੋਸ਼ਣ' : ਸੁਪਰੀਮ ਕੋਰਟ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ’ਚ ਹੋਵੇਗੀ ਅਮਰੀਕਾ ਵਰਗੀ ਪੇਸ਼ੇਵਰ ਫਾਈਟ ਨਾਈਟ
NEXT STORY