ਨਵੀਂ ਦਿੱਲੀ- ਏਸ਼ੀਆਈ ਫੁੱਟਬਾਲ ਕਨਫੈਡਰੇਸ਼ਨ (ਏ.ਐੱਫ.ਸੀ.) ਨੇ ਅਗਲੇ ਸਾਲ ਹੋਣ ਵਾਲੇ ਮਹਿਲਾ ਏਸ਼ੀਆਈ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ 3 ਸਟੇਡੀਅਮਾਂ ਅਤੇ ਅਭਿਆਸ ਸਥਾਨਾਂ ਦਾ 16 ਤੋਂ 21 ਸਤੰਬਰ ਤੱਕ ਦੌਰਾ ਕੀਤਾ। ਏਸ਼ੀਆ 'ਚ ਫੁੱਟਬਾਲ ਦਾ ਸੰਚਾਲਨ ਕਰਨ ਵਾਲੀ ਸੰਸਥਾ ਦੇ ਦਲ ਨੇ ਦੌਰਾ ਕਰਨ ਤੋਂ ਬਾਅਦ ਸਾਰੀਆਂ ਸਹੂਲਤਾਂ ਦੀ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ। ਏ. ਐੱਫ. ਸੀ. ਦਲ ਨੇ 2022 ਐਡੀਸ਼ਨ ਦੇ ਟੂਰਨਾਮੈਂਟ ਦੇ ਲਈ ਜਿਨ੍ਹਾਂ 3 ਸਟੇਡੀਅਮ ਅਤੇ ਉਨ੍ਹਾਂ ਨਾਲ ਜੁੜੀਆਂ ਸਹੂਲਤਾਂ ਦਾ ਦੌਰਾ ਕੀਤਾ, ਉਨ੍ਹਾਂ ਵਿਚ ਨਵੀਂ ਮੁੰਬਈ 'ਚ ਡੀਵਾਈ ਪਾਟਿਲ ਸਟੇਡੀਅਮ, ਮੁੰਬਈ ਵਿਚ ਮੁੰਬਈ ਫੁੱਟਬਾਲ ਅਰੇਨਾ-ਅੰਧੇਰੀ ਸਪੋਰਟਸ ਕੰਪਲੈਕਸ ਅਤੇ ਪੁਣੇ ਦੇ ਬਾਲੇਵਾੜੀ ਵਿਚ ਸ਼ਿਵਰ ਛੱਤਰਪਤੀ ਸਪੋਰਟਸ ਕੰਪਲੈਕਸ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਲੈਅ 'ਚ ਚੱਲ ਰਹੀ ਆਸਟਰੇਲੀਆਈ ਬੱਲੇਬਾਜ਼ ਦੇ ਲੱਗੀ ਸੱਟ, ਭਾਰਤ ਵਿਰੁੱਧ ਖੇਡਣਾ ਸ਼ੱਕੀ
ਦਲ ਨੇ ਟੂਰਨਾਮੈਂਟ ਦੇ ਲਈ ਖਾਰਘਰ ਤੇ ਪੁਣੇ ਵਿਚ ਨਵੀਂ ਟ੍ਰੇਨਿੰਗ ਸਹੂਲਤਾਂ ਦੀ ਪ੍ਰਗਤੀ ਵੀ ਦੇਖੀ ਅਤੇ ਸਬੰਧਤ ਅਧਿਕਾਰੀਆਂ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇੰਨ੍ਹਾਂ ਦਾ ਕੰਮ ਪੂਰਾ ਹੋਣ ਦਾ ਭਰੋਸਾ ਵੀ ਦਿੱਤਾ। ਏ. ਐੱਫ. ਸੀ. ਦਲ ਦੇ ਨਾਲ ਭਾਰਤ 2022 ਸਥਾਨਕ ਪ੍ਰਬੰਧਕੀ ਕਮੇਟੀ ਦੇ ਮੈਂਬਰ ਵੀ ਸਨ। ਟੂਰਨਾਮੈਂਟ ਵਿਚ 12 ਟੀਮਾਂ ਹਿੱਸਾ ਲੈਣਗੀਆਂ। ਪਹਿਲੀ ਵਾਰ ਇਸ ਮੁਕਾਬਲੇ 'ਚ ਇੰਨੀਆਂ ਟੀਮਾਂ ਹਿੱਸਾ ਲੈਣਗੀਆਂ, ਜੋ 2023 ਫੀਫਾ ਮਹਿਲਾ ਵਿਸ਼ਵ ਕੱਪ ਦੇ ਲਈ ਏਸ਼ੀਆਈ ਕੁਆਲੀਫਿਕੇਸ਼ਨ ਦੇ ਅੰਤਮ ਪੜਾਅ ਦਾ ਕੰਮ ਵੀ ਕਰੇਗਾ। ਏਸ਼ੀਆਈ ਕੱਪ ਦੇ ਕੁਆਲੀਫਾਇਰ ਚੱਲ ਰਹੇ ਹਨ ਅਤੇ ਟੂਰਨਾਮੈਂਟ 20 ਜਨਵਰੀ ਤੋਂ 6 ਫਰਵਰੀ ਤੱਕ ਆਯੋਜਿਤ ਕੀਤਾ ਜਾਵੇਗਾ।
ਇਹ ਖ਼ਬਰ ਪੜ੍ਹੋ- ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਓਡੀਸ਼ਾ : ਪਟਨਾਇਕ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਓਡੀਸ਼ਾ : ਪਟਨਾਇਕ
NEXT STORY