ਕੋਲਕਾਤਾ- ਭਾਰਤ ਤੇ ਅਫਗਾਨਿਸਤਾਨ ਦੇ ਫੁੱਟਬਾਲ ਖਿਡਾਰੀਆਂ ਦੇ ਸਮੂਹ ਕੋਲਕਾਤਾ ਦੇ ਵੀ. ਵਾਈ. ਬੀ. ਕੇ. ਸਟੇਡੀਅਮ 'ਚ ਦੇ ਏ. ਐੱਫ. ਸੀ. ਏਸ਼ੀਆਈ ਕੱਪ ਕੁਆਲੀਫਾਇਰ ਮੈਚ ਦੇ ਬਾਅਦ ਲੜਾਈ ਕਰਨ ਲੱਗੇ। ਮੇਜ਼ਬਾਨ ਟੀਮ ਭਾਰਤ ਨੇ ਅਫਗਾਨਿਸਤਾਨ 'ਤੇ 2-1 ਨਾਲ ਜਿੱਤ ਦਰਜ ਕੀਤੀ ਜਿਸ ਤੋਂ ਬਾਅਦ ਦੋਵੇਂ ਟੀਮਾਂ ਦੇ ਖਿਡਾਰੀ ਧੱਕਾ-ਮੁੱਕੀ ਕਰਨ ਲੱਗੇ।
ਇਹ ਵੀ ਪੜ੍ਹੋ : ਪੀੜਤ ਸਾਈਕਲਿਸਟ ਨੇ ਗ਼ਲਤ ਵਿਵਹਾਰ ਕਰਨ ਦੇ ਦੋਸ਼ੀ ਕੋਚ ਖ਼ਿਲਾਫ਼ FIR ਦਰਜ ਕਰਾਈ
ਕੋਲਕਾਤਾ 'ਚ ਗਰੁੱਪ ਡੀ ਦੇ ਸਖ਼ਤ ਮੁਕਾਬਲੇ 'ਚ ਅਫਗਾਨਿਸਤਾਨ ਨੂੰ 2-1 ਨਾਲ ਹਰਾ ਕੇ ਭਾਰਤੀ ਟੀਮ ਨੇ ਮਹੱਤਵਪੂਰਨ ਤਿੰਨ ਅੰਕ ਹਾਸਲ ਕੀਤੇ। ਸੁਨੀਲ ਛੇਤਰੀ ਨੇ ਇਕ ਵਾਰ ਫਿਰ ਤੋਂ ਫ੍ਰੀ-ਕਿੱਕ ਗੋਲ ਦੇ ਨਾਲ ਆਪਣਾ ਜਾਦੂ ਦਿਖਾਇਆ। ਮੈਚ ਹਾਰਨ ਦੇ ਬਾਅਦ ਅਫਗਾਨਿਸਤਾਨ ਦੇ ਖਿਡਾਰੀਆਂ ਨੇ ਭਾਰਤ ਦੇ ਖ਼ਿਲਾਫ਼ ਆਪਣਾ ਗ਼ੁੱਸਾ ਜ਼ਾਹਰ ਕੀਤਾ।
ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਸਾਂਝੇ ਕੀਤੇ ਗਏ ਇਕ ਵੀਡੀਓ 'ਚ ਤਿੰਨ ਅਫਗਾਨਿਸਤਾਨੀ ਤੇ ਦੋ ਭਾਰਤੀ ਖਿਡਾਰੀਆਂ ਨੂੰ ਸ਼ੁਰੂ 'ਚ ਹੱਥੋਪਾਈ ਵਧਣ ਤੋਂ ਪਹਿਲਾਂ ਧੱਕਾ-ਮੁੱਕੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਹਾਲਾਂਕਿ ਭਾਰਤੀ ਗੋਲਕੀਪਰ ਗੁਰਪ੍ਰੀਤ ਸਿੰਘ ਨੇ ਦੋਵੋਂ ਪੱਖਾਂ ਦੇ ਖਿਡਾਰੀਆਂ ਨੂੰ ਸ਼ਾਂਤ ਕਰਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵੀ ਅਫਗਾਨਿਸਤਾਨ ਦੇ ਖਿਡਾਰੀਆਂ ਨੇ ਧੱਕਾ ਮਾਰਿਆ।
ਇਹ ਵੀ ਪੜ੍ਹੋ : ਭਾਰਤ ਲਈ ਸਭ ਤੋਂ ਵੱਡਾ ਗੇਮ ਚੇਂਜਰ ਸਾਬਤ ਹੋਵੇਗਾ ਇਹ ਆਲਰਾਊਂਡਰ : ਸੁਨੀਲ ਗਾਵਸਕਰ
ਇਹ ਦੇਖ ਕੇ ਏ. ਐੱਫ. ਸੀ. ਅਧਿਕਾਰੀ ਮੈਦਾਨ 'ਤੇ ਪੁੱਜੇ ਪਰ ਹੱਥੋਪਾਈ ਤੇਜ਼ ਹੋ ਗਈ। ਕੁੱਟਮਾਰ ਕਿਉਂ ਹੋਈ ਇਸ ਦਾ ਪਤਾ ਨਹੀਂ ਲਗ ਸਕਿਆ ਹੈ। ਏ. ਐੱਫ. ਸੀ. ਏਸ਼ੀਅਨ ਕੱਪ ਕੁਆਲੀਫਾਇਰ ਦੀ ਆਯੋਜਨ ਕਮੇਟੀ ਨੇ ਘਟਨਾ ਦੇ ਬਾਰੇ 'ਚ ਕੁਝ ਨਹੀਂ ਕਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੈਰਾ ਬੈਡਮਿੰਟਨ ਖਿਡਾਰੀ ਪਲਕ ਕੋਹਲੀ ਨੂੰ ਬੋਨ ਟਿਊਮਰ, ਹਸਪਤਾਲ 'ਚ ਦਾਖ਼ਲ
NEXT STORY