ਨਵੀਂ ਦਿੱਲੀ- ਭਾਰਤ ਦੀ ਪੈਰਾ-ਬੈਡਮਿੰਟਨ ਖਿਡਾਰੀ ਤੇ ਪੈਰਾਲੰਪੀਅਨ ਪਲਕ ਕੋਹਲੀ ਨੂੰ ਬੋਨ ਟਿਊਮਰ ਹੋਣ ਦੇ ਬਾਅਦ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਭਾਰਤੀ ਪੈਰਾ ਬੈਡਮਿੰਟਨ ਨਾਂ ਦੇ ਟਵਿੱਟਰ ਹੈਂਡਲ ਦੇ ਮੁਤਾਬਕ ਪਲਕ ਨੂੰ ਬੋਨ ਟਿਊਮਰ ਕਾਰਨ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਅਕਾਉਂਟ ਤੋਂ ਕੁਝ ਤਸਵੀਰਾਂ ਟਵੀਟ ਕਰਦੇ ਹੋਏ ਲਿਖਿਆ ਗਿਆ ਹੈ ਕਿ ਭਾਰਤ ਦੀ ਸਭ ਤੋਂ ਯੁਵਾ ਪੈਰਾ ਬੈਡਮਿੰਟਨ ਖਿਡਾਰੀ ਪਲਕ ਕੋਹਲੀ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਉਹ ਬੋਨ ਟਿਊਮਰ ਨਾਲ ਲੜਾਈ ਲੜ ਰਹੀ ਹੈ। ਉਸ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ।
ਪਲਕ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਤੋਂ ਟਵੀਟ ਕੀਤਾ ਕਿ ਮੈਂ ਛੇਤੀ ਹਾਰ ਨਹੀਂ ਮੰਨਣ ਵਾਲੀ। ਇਸ 'ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਜਵਾਬ ਦਿੰਦੇ ਹੋਏ ਲਿਖਿਆ ਕਿ ਅਸੀਂ ਤੁਹਾਡੇ ਨਾਲ ਹਾਂ ਪਲਕ। ਤੁਸੀਂ ਇਸ ਲੜਾਈ ਨੂੰ ਜਿੱਤੋਗੇ, ਦੁਆ ਹੈ ਕਿ ਤੁਸੀਂ ਛੇਤੀ ਠੀਕ ਹੋਵੇਗੇ।
ਭਾਰਤ ਲਈ ਸਭ ਤੋਂ ਵੱਡਾ ਗੇਮ ਚੇਂਜਰ ਸਾਬਤ ਹੋਵੇਗਾ ਇਹ ਆਲਰਾਊਂਡਰ : ਸੁਨੀਲ ਗਾਵਸਕਰ
NEXT STORY