ਸਿਲਹਟ (ਬੰਗਲਾਦੇਸ਼)-ਅਫਗਾਨਿਸਤਾਨ ਦੇ ਮੁੱਖ ਕੋਚ ਜੋਨਾਥਨ ਟ੍ਰਾਟ ਅਤੇ ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ 'ਤੇ ਬੰਗਲਾਦੇਸ਼ ਦੇ ਖ਼ਿਲਾਫ਼ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਦੌਰਾਨ ਆਈਸੀਸੀ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਉਨ੍ਹਾਂ ਦੀ ਮੈਚ ਫੀਸ ਦਾ 15 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ- ਲੌਂਗ ਜੰਪਰ ਸ਼੍ਰੀਸ਼ੰਕਰ ਨੇ 2024 ਓਲੰਪਿਕ ਲਈ ਕੀਤਾ ਕੁਆਲੀਫਾਈ, ਜਿੱਤਿਆ ਚਾਂਦੀ ਤਮਗਾ
ਬੰਗਲਾਦੇਸ਼ ਨੇ ਮੀਂਹ ਨਾਲ ਪ੍ਰਭਾਵਿਤ ਇਸ ਮੈਚ ਨੂੰ 6 ਵਿਕਟਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕੀਤਾ। ਆਈਸੀਸੀ ਨੇ ਇੱਕ ਰੀਲੀਜ਼ 'ਚ ਕਿਹਾ ਕਿ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਟ੍ਰਾਟ ਨੇ ਅੰਪਾਇਰਾਂ ਦੇ ਫ਼ੈਸਲੇ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਮੈਚ ਦੀ ਸ਼ੁਰੂਆਤ ਮੀਂਹ ਕਾਰਨ ਦੇਰੀ ਨਾਲ ਹੋਵੇਗੀ। ਉਮਰਜ਼ਈ 'ਤੇ ਬੰਗਲਾਦੇਸ਼ ਦੇ ਬੱਲੇਬਾਜ਼ ਤੌਹੀਦ ਹਿਰਦੇ ਨੂੰ ਪੈਵੇਲੀਅਨ ਪਰਤਣ ਲਈ ਇਸ਼ਾਰਾ ਕਰਨ 'ਤੇ ਜੁਰਮਾਨਾ ਲਗਾਇਆ ਗਿਆ ਹੈ। ਟ੍ਰਾਟ ਅਤੇ ਉਮਰਜ਼ਈ ਦੇ ਰਿਕਾਰਡ 'ਚ ਇੱਕ ਡੀਮੈਰਿਟ ਪੁਆਇੰਟ ਵੀ ਜੋੜਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਟਰ ਮਿਆਮੀ ਦਾ ਹੋਇਆ ਮੇਸੀ, ਦਸੰਬਰ 2025 ਤਕ ਇਸੇ ਕਲੱਬ ਲਈ ਹੀ ਖੇਡੇਗਾ
NEXT STORY