ਨਵੀਂ ਦਿੱਲੀ : ਅਫਗਾਨਿਸਤਾਨ ਦੀ ਟੀਮ ਭਾਰਤ ਖਿਲਾਫ 14 ਜੂਨ ਤੋਂ ਆਪਣਾ ਪਹਿਲਾ ਟੈਸਟ ਖੇਡੇਗੀ। ਇਹ ਇਤਿਹਾਸਕ ਟੈਸਟ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਟੈਸਟ ਦੀ ਨੰਬਰ ਇਕ ਟੀਮ ਹੈ ਅਤੇ ਅਫਗਾਨਿਸਤਾਨ ਤੋਂ ਜ਼ਿਆਦਾ ਤਜ਼ਰਬੇਕਾਰ ਹੈ। ਪਰ ਫਿਰ ਵੀ ਅਫਗਾਨਿਸਤਾਨ ਦੇ ਕਪਤਾਨ ਅਸਗਰ ਸਟੈਨਿਕਜਈ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਦੇ ਕੋਲ ਭਾਰਤ ਤੋਂ ਜ਼ਿਆਦਾ ਚੰਗੇ ਸਪਿਨਰ ਹਨ।
ਭਾਰਤ ਦੇ ਕੋਲ ਰਵਿੰਦਰ ਜਡੇਜਾ ਅਤੇ ਆਰ. ਅਸ਼ਵਿਨ ਵਰਗੇ ਦਿੱਗਜ ਸਪਿਨ ਗੇਂਦਬਾਜ਼ ਹਨ ਜੋ ਟੈਸਟ ਰੈਂਕਿੰਗ 'ਚ ਨੰਬਰ ਚਾਰ ਅਤੇ ਪੰਜ 'ਤੇ ਮੌਜੂਦ ਹੈ। ਇਹ ਗੇਂਦਬਾਜ਼ ਕਾਫੀ ਤਜ਼ਰਬੇਕਾਰ ਹਨ ਤਾਂ ਉਥੇ ਹੀ ਅਫਗਾਨਿਸਤਾਨ ਦੀ ਟੀਮ 'ਚ ਰਾਸ਼ਿਦ ਖਾਨ ਅਤੇ ਮੁਜੀਬ ਉਰ ਰਹਿਮਾਨ, ਮੁਹੰਮਦ ਨਬੀ, ਰਹਿਮਤ ਸ਼ਾਹ ਅਤੇ ਜਹੀਰ ਖਾਨ ਵਰਗੇ ਨੌਜਵਾਨ ਅਤੇ ਪ੍ਰਤੀਭਾਸ਼ਾਲੀ ਗੇਂਦਬਾਜ਼ ਹਨ।
ਅਫਗਾਨਿਸਤਾਨ ਦੀ ਟੀਮ ਨੇ ਹਾਲ ਹੀ 'ਚ ਬੰਗਲਾਦੇਸ਼ ਤੋਂ ਟੀ-20 ਸੀਰੀਜ਼ ਜਿੱਤੀ ਜਾਂਦੀ ਹੈ। ਇਸ ਸੀਰੀਜ਼ 'ਚ ਅਫਗਾਨ ਬ੍ਰਿਗੇਡ ਨੇ ਬੰਗਲਾਦੇਸ਼ ਦੀ ਟੀਮ ਦਾ ਕਲੀਨ ਸਵੀਪ ਕਰਦੇ ਹੋਏ 3-0 ਨਾਲ ਸੀਰੀਜ਼ ਆਪਣੇ ਨਾਮ ਕੀਤੀ ਸੀ। ਇਸ ਜਿੱਤ ਦੇ ਬਾਅਦ ਅਫਗਾਨਿਸਤਾਨ ਦੇ ਹੌਂਸਲੇ ਸੱਤਵੇਂ ਅਸਮਾਨ 'ਤੇ ਹਨ। ਸਟੈਨਿਕਜਈ ਨੇ ਕਿਹਾ ਭਾਰਤ ਦੇ ਖਿਲਾਫ ਟੈਸਟ ਮੈਚ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਡੀ ਟੀਮ ਦਾ ਹੌਂਸਲਾ ਕਾਫੀ ਉੱਚਾ ਹੈ। ਉਨ੍ਹਾਂ ਕਿਹਾ ਪਿਛਲੇ ਕੁਝ ਸਾਲਾਂ 'ਚ ਅਸੀਂ ਚੰਗਾ ਪ੍ਰਦਰਸ਼ਨ ਕੀਤਾ ਹੈ। ਅਸੀਂ ਅਫਗਾਨਿਸਤਾਨ ਲਈ ਕੁਝ ਹਾਸਲ ਕਰਨਾ ਚਾਹੁੰਦੇ ਹਾਂ। ਇਸਦੇ ਨਾਲ ਹੀ ਅਫਗਾਨਿਸਤਾਨ ਦੇ ਕਪਤਾਨ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਾਡੇ ਦੇਸ਼ 'ਤੋ ਕਾਫੀ ਨੌਜਵਾਨ ਅਤੇ ਪ੍ਰਤੀਭਾਸ਼ਾਲੀ ਸਪਿਨ ਗੇਂਦਬਾਜ਼ ਨਿਕਲ ਰਹੇ ਹਨ। ਉਨ੍ਹਾਂ 'ਚੋ ਜ਼ਿਆਦਾਤਰ ਖਿਡਾਰੀ ਰਾਸ਼ਿਦ ਅਤੇ ਨਬੀ ਨੂੰ ਆਪਣਾ ਆਦਰਸ਼ ਮੰਨਦੇ ਹਨ।
ਉਥੇ ਹਨ ਅਫਗਾਨਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਅਹਿਮਦ ਸ਼ਹਿਜ਼ਾਦ ਦਾ ਕਹਿਣਾ ਹੈ ਕਿ ਸਾਡੇ ਕੋਲ ਸਪਿਨ ਗੇਂਦਬਾਜ਼ਾਂ ਦਾ ਚੰਗਾ ਪੈਕਜ ਹੈ। ਇਨ੍ਹਾਂ ਸਾਰੇ ਫਿਰਕੀ ਗੇਂਦਬਾਜ਼ਾਂ ਕੋਲ ਭਾਰਤ ਦੇ ਦਿੱਗਜ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਦੀ ਕਾਬਲੀਅਤ ਮੌਜੂਦ ਹੈ। ਬੈਂਗਲੁਰੂ 'ਚ ਜੇਕਰ ਅਸੀਂ ਭਾਰਤ ਨੂੰ ਹਰਾ ਵੀ ਦਈਏ ਤਾਂ ਇਹ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਹੋਵੇਗੀ। ਆਇਰਲੈਂਡ ਅਤੇ ਪਾਕਿਸਤਾਨ ਵਿਚਾਲੇ ਟੈਸਟ ਮੈਚ ਦੀ ਗੱਲ ਕਰਦੇ ਹੋਏ ਸ਼ਹਿਜ਼ਾਦ ਨੇ ਕਿਹਾ ਕਿ ਪਿਛਲੇ ਮਹੀਨੇ ਡਬਲਿਨ 'ਚ ਆਇਰਲੈਂਡ ਨੇ ਪਾਕਿਸਤਾਨ ਨੂੰ ਖੇਡੇ ਗਏ ਟੈਸਟ ਮੈਚ 'ਚ ਕਾਫੀ ਪਰੇਸ਼ਾਨ ਕੀਤਾ ਸੀ ਅਤੇ ਅਸੀਂ ਵੀ ਭਾਰਤ ਦੇ ਨਾਲ ਅਜਿਹਾ ਹੀ ਕਰ ਸਕਦੇ ਹਨ।
ਸਚਿਨ ਤੇਂਦੁਲਕਰ ਹਨ ਸੰਜੇ ਦੱਤ ਦੇ ਪਸੰਦੀਦਾ ਖਿਡਾਰੀ
NEXT STORY