ਨਵੀਂ ਦਿੱਲੀ : ਕ੍ਰਿਕਟ ਦਾ ਬੁਖਾਰ ਬਾਲੀਵੁੱਡ 'ਚ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਹਾਲ ਹੀ 'ਚ ਸਲਮਾਨ ਖਾਨ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਸੰਦੀਦਾ ਖਿਡਾਰੀ ਮਹਿੰਦਰ ਸਿੰਘ ਧੋਨੀ ਹੈ। ਮਾਹੀ ਦਾ ਸ਼ਾਂਤ ਦਿਮਾਗ ਅਤੇ ਸਕਾਰਾਤਮਕ ਊਰਜਾ ਸਲਮਾਨ ਖਾਨ ਅਤੇ ਉਸਦੇ ਪਿਤਾ ਸਲੀਮ ਖਾਨ ਨੂੰ ਕਾਫੀ ਪਸੰਦ ਹੈ। ਹੁਣ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਆਪਣੇ ਪਸੰਦੀਦਾ ਕ੍ਰਿਕਟਰ ਦਾ ਨਾਮ ਦੱਸਿਆ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਉਹ ਕੋਈ ਵਿਦੇਸ਼ੀ ਨਹੀਂ ਬਲਕਿ ਭਾਰਤੀ ਖਿਡਾਰੀ ਹੀ ਹੈ।
ਸੰਜੇ ਦੱਤ ਜਿਸ ਕ੍ਰਿਕਟਰ ਦੇ ਵੱਡੇ ਪ੍ਰਸ਼ੰਸਕ ਹਨ ਉਹ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹਨ। ਸੰਜੇ ਨੇ ਇਕ ਕਾਮੇਡੀ ਸ਼ੋਅ ਦੌਰਾਨ ਇਹ ਰਾਜ਼ ਖੋਲਿਆ ਹੈ। ਸੰਜੇ ਨੇ ਕਿਹਾ, ਸਚਿਨ ਤੇਂਦੁਲਕਰ ਮੇਰੇ ਪਸੰਦੀਦਾ ਬੱਲੇਬਾਜ਼ ਹਨ ਅਤੇ ਮੈਨੂੰ ਉਨ੍ਹਾਂ ਦੀ ਬੱਲੇਬਾਜ਼ੀ ਦੇਖਣਾ ਬਹੁਤ ਪਸੰਦ ਹੈ। ਉਨ੍ਹਾਂ ਕਿਹਾ ਕਿ ਜਦੋਂ ਸਚਿਨ 90 ਦੇ ਦਸ਼ਕ 'ਚ ਬੱਲੇਬਾਜ਼ੀ ਕਰਦੇ ਸਨ ਤਾਂ ਉਹ ਵਾਸ਼ਰੂਮ ਜਾਣ 'ਚ ਵੀ ਦੇਰੀ ਕਰ ਦਿੰਦੇ ਸਨ। ਇਸ ਤੋਂ ਇਲਾਵਾ ਓਵਰ-ਬ੍ਰੇਕ ਅਤੇ ਵਿਗਿਆਪਨਾਂ ਤੇਂ ਮੈਨੂੰ ਹੋਰ ਗੁੱਸਾ ਆਉਂਦਾ ਸੀ।
ਕ੍ਰਿਕਟ ਦੇ ਭਗਵਾਨ ਨਾ ਸਿਰਫ ਸੰਜੇ ਦੱਤ ਦੇ ਪਸੰਦੀਦਾ ਖਿਡਾਰੀ ਹਨ ਬਲਕਿ ਭਾਰਤ ਦੇ ਹੋਰ ਖਿਡਾਰੀ ਵੀ ਸਚਿਨ ਨੂੰ ਆਪਣਾ ਪਸੰਦੀਦਾ ਖਿਡਾਰੀ ਮੰਨਦੇ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਮਹਾਨ ਬੱਲੇਬਾਜ਼ ਨੇ ਭਾਰਤੀ ਲੋਕ ਕਥਾਵਾਂ 'ਚ ਕ੍ਰਿਕਟ ਨੂੰ ਬਹੁਤ ਉਂਚਾਈ 'ਤੇ ਪਹੁੰਚਾਇਆ ਹੈ। ਸੌਰਵ ਗਾਂਗੁਲੀ, ਰਾਹੁਲ ਦ੍ਰਵਿੜ, ਵਰਿੰਦਰ ਸਹਿਵਾਗ ਅਤੇ ਵੀ.ਵੀ.ਐੱਸ. ਲਕਸ਼ਮਣ ਨੇ ਮਾਸਟਰ ਬਲਾਸਟਰ ਨੂੰ ਹੋਰ ਸਮਰਥਨ ਦਿੱਤਾ ਹੈ।
ਭੁਵਨੇਸ਼ਵਰ ਨੇ ਟੀਮ ਇੰਡੀਆ ਦੇ ਇਸ ਖਿਡਾਰੀ ਨੂੰ ਕਿਹਾ 'ਫੁੱਕਰਾ'
NEXT STORY