ਕਾਬੁਲ (ਵਾਰਤਾ) : ਅਫ਼ਗਾਨਿਸਤਾਨ ਕ੍ਰਿਕਟ ਟੀਮ ਆਪਣੇ ਅਗਲੇ 2 ਸਾਲ ਦੇ ਫਿਊਚਰ ਟੂਰ ਪ੍ਰੋਗਰਾਮ (ਐੱਫ.ਟੀ.ਪੀ.) ਸ਼ੈਡਿਊਲ ਮੁਤਾਬਕ ਮਾਰਚ 2022 ਵਿਚ ਭਾਰਤ ਵਿਚ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ। ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਟੀਮ ਹੁਣ ਤੋਂ 2 ਸਾਲ ਦੀ ਮਿਆਦ ਦੌਰਾਨ ਘਰ ਅਤੇ ਘਰ ਤੋਂ ਬਾਹਰ 11 ਵਨਡੇ, 4 ਟੀ-20 ਆਈ ਅਤੇ 2 ਟੈਸਟ ਸੀਰੀਜ਼ ਖੇਡੇਗੀ। ਕੁੱਲ ਮਿਲਾ ਕੇ ਅਫ਼ਗਾਨਿਸਤਾਨ 52 ਅੰਤਰਰਾਸ਼ਟਰੀ ਮੈਚ ਖੇਡੇਗਾ, ਜਿਸ ਵਿਚ 37 ਵਨਡੇ, 12 ਟੀ-20 ਆਈ ਅਤੇ 3 ਟੈਸਟ ਮੈਚ ਸ਼ਾਮਲ ਹਨ। ਅਗਲੇ 2 ਸਾਲਾਂ ਵਿਚ ਅਫ਼ਗਾਨਿਸਤਾਨ 2022 ਵਿਚ ਏਸ਼ੀਆ ਕੱਪ ਅਤੇ ਫਿਰ ਉਸੇ ਸਾਲ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਬਾਅਦ ਏਸ਼ੀਆ ਕੱਪ ਅਤੇ 2023 ਵਿਚ ਆਈ.ਸੀ.ਸੀ. ਵਨਡੇ ਵਿਸ਼ਵ ਕੱਪ ਖੇਡੇਗਾ।
ਇਹ ਵੀ ਪੜ੍ਹੋ : ਅਜੈ ਸਿੰਘ ਨੇ ਰਾਸ਼ਟਰ ਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਭਾਰਤ ਲਈ ਜਿੱਤਿਆ ਤੀਜਾ ਸੋਨ ਤਮਗਾ
ਇਸੇ ਤਰ੍ਹਾਂ ਅਫ਼ਗਾਨਿਸਤਾਨ ਅਗਲੇ ਸਾਲ ਦੀ ਸ਼ੁਰੂਆਤ ਨੀਦਰਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਨਾਲ ਕਰੇਗਾ, ਜਦਕਿ ਉਹ ਜ਼ਿੰਬਾਬਵੇ ਖ਼ਿਲਾਫ਼ ਤਿੰਨੋਂਂਫਾਰਮੈਟਾਂ (ਵਨਡੇ, ਟੀ-20, ਟੈਸਟ) ਦੀ ਸੀਰੀਜ਼ ਨਾਲ ਸਾਲ ਦਾ ਅੰਤ ਕਰੇਗਾ। ਏ.ਸੀ.ਬੀ. ਨੇ ਇਕ ਬਿਆਨ ਵਿਚ ਕਿਹਾ, ‘ਜੇਕਰ ਅਸੀਂ ਸੀਮਤ ਓਵਰਾਂ ਦੇ ਕ੍ਰਿਕਟ ਅਤੇ ਟੈਸਟ ਫਾਰਮੈਟ ਦੀ ਤੁਲਨਾ ਕਰਦੇ ਹਾਂ ਤਾਂ ਇਹ ਸਪੱਸ਼ਟ ਰੂਪ ਨਾਲ ਦਰਸਾਉਂਦਾ ਹੈ ਕਿ ਅਫ਼ਗਾਨਿਸਤਾਨ ਦਾ ਧਿਆਨ ਖੇਡ ਦੇ ਛੋਟੇ ਫਾਰਮੈਟਾਂ ’ਤੇ ਰਹੇਗਾ। ਇਸ ਤੱਥ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਅਫ਼ਗਾਨਿਸਤਾਨ ਆਈ.ਸੀ.ਸੀ. ਕ੍ਰਿਕੇਟ ਵਿਸ਼ਵ ਕੱਪ ਸੁਪਰ ਲੀਗ ਵਿਚ 7 ਵਨਡੇ ਸੀਰੀਜ਼ ਖੇਡੇਗਾ, ਨਾਲ ਹੀ ਏਸ਼ੀਆ ਕੱਪ 2022 (ਟੀ-20 ਫਾਰਮੈਟ), ਆਈ.ਸੀ.ਸੀ. ਟੀ-20 ਵਿਸ਼ਵ ਕੱਪ 2022, ਏਸ਼ੀਆ ਕੱਪ 2023 (ਵਨਡੇ ਫਾਰਮੈਟ) ਅਤੇ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ 2023 ਵਰਗੇ ਚਾਰ ਮੁੱਖ ਸੀਮਤ ਓਵਰਾਂ ਦੇ ਟੂਰਨਾਮੈਂਟਾਂ ਵਿਚ ਹਿੱਸਾ ਲਵੇਗਾ ਅਤੇ ਛੋਟੇ ਫਾਰਮੈਟਾਂ ’ਤੇ ਸਾਡਾ ਵਧੇਰੇ ਧਿਆਨ ਰਹੇਗਾ।’
ਇਹ ਵੀ ਪੜ੍ਹੋ : ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ: ਭਾਰਤ ਦੀ ਝੋਲੀ ਪਏ 2 ਹੋਰ ਤਮਗੇ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਦੱ. ਅਫਰੀਕਾ ਖ਼ਿਲਾਫ ਵਨ ਡੇ ਸੀਰੀਜ਼ ਤੋਂ ਕੋਹਲੀ ਦੇ ਬ੍ਰੇਕ ’ਤੇ BCCI ਦਾ ਵੱਡਾ ਬਿਆਨ ਆਇਆ ਸਾਹਮਣੇ
NEXT STORY