ਨਵੀਂ ਦਿੱਲੀ (ਬਿਊਰੋ)— ਦਿਨੇਸ਼ ਕਾਰਤਿਕ ਨੇ 14 ਸਾਲਾਂ ਲੰਬੇ ਅੰਤਰਰਾਸ਼ਟਰੀ ਕਰੀਅਰ 'ਚ ਇਸ ਤੋਂ ਪਹਿਲਾਂ ਇਨ੍ਹੀਆਂ ਸੁਰਖੀਆਂ ਨਹੀਂ ਇੱਕਠੀਆਂ ਕੀਤੀਆਂ, ਜਿਨ੍ਹੀਆਂ ਸਿਰਫ ਇਕ ਰਾਤ 'ਚ ਕਰ ਲਈਆਂ। ਆਖਰ ਕਿਉਂ ਨਹੀਂ? ਉਸ ਨੇ ਵਿਸ਼ਵ ਰਿਕਾਰਡ ਜੋ ਬਣਾ ਦਿੱਤਾ। 32 ਸਾਲਾਂ ਕਾਰਤਿਕ ਅਜਿਹੇ ਪਹਿਲੇ ਬੱਲੇਬਾਜ਼ ਬਣ ਗਏ ਹਨ, ਜਿਸ ਨੇ ਟੀ-20 ਅੰਤਰਰਾਸ਼ਟਰੀ ਮੁਕਾਬਲੇ 'ਚ ਆਖਰੀ ਓਵਰ ਦੀ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ ਹੋਵੇ। ਉਹ ਵੀ ਉਸ ਸਮੇਂ ਜਦੋਂ 5 ਜਾਂ ਇਸ ਤੋਂ ਜ਼ਿਆਦਾ ਦੌੜਾਂ ਚਾਹੀਦੀਆਂ ਹੋਣ। ਇਸ ਇਕ ਆਦਰਸ਼ ਪਾਰੀ ਨੇ ਉਸ ਨੂੰ ਵਿਜੇਤਾ ਬਣਾ ਦਿੱਤਾ। ਇਸ ਤੋਂ ਇਲਾਵਾ ਇਹ ਕ੍ਰਿਕਟ ਇਤਿਹਾਸ ਦਾ ਸਿਰਫ ਦੂਜਾ ਮੌਕਾ ਰਿਹਾ, ਜਦੋਂ ਕਿਸੇ ਟੀਮ ਨੇ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਟੂਰਨਾਮੈਂਟ ਦਾ ਫਾਈਨਲ ਜਿੱਤ ਲਿਆ ਹੋਵੇ। 1986 'ਚ ਜਾਵੇਦ ਮੀਆਂਦਾਦ ਨੇ ਸ਼ਾਰਜਾਹ 'ਚ ਭਾਰਤ ਦੇ ਖਿਲਾਫ ਇਹ ਕਾਰਨਾਮਾ ਕੀਤਾ ਸੀ। ਹੁਣ ਕਾਰਤਿਕ ਨੇ 32 ਸਾਲ ਬਾਅਦ ਮੀਆਂਦਾਦ ਦੇ 32 ਸਾਲ ਪੁਰਾਣੇ ਮਸ਼ਹੂਰ ਛੱਕੇ ਨੂੰ ਵੀ ਫਿੱਕਾ ਪਾ ਦਿੱਤਾ ਹੈ।
ਗੌਰ ਕਰਨ ਵਾਲੀ ਗੱਲ ਹੈ ਕਿ ਦਿਨੇਸ਼ ਕਾਰਤਿਕ ਨਿਡਾਸ ਟਰਾਫੀ ਦੇ ਇਕ ਵੀ ਮੈਚ 'ਚ ਆਊਟ ਨਹੀਂ ਹੋਏ। ਕਾਰਤਿਕ ਨੇ 5 ਪਾਰੀਆਂ 'ਚ ਬਿਨਾ ਆਊਟ ਹੋਏ ਕੁਲ 85 ਦੌੜਾਂ ਬਣਾਈਆਂ ਹਨ। ਇਸ ਟੀ-20 ਸੀਰੀਜ਼ 'ਚ ਧੋਨੀ ਨੂੰ ਆਰਾਮ ਦਿੱਤਾ ਗਿਆ ਸੀ ਅਤੇ ਉਸ ਦੀ ਜਗ੍ਹਾਂ ਕਾਰਤਿਕ ਨੂੰ ਮਿਲੀ ਸੀ। ਨਾਲ ਹੀ ਦੂਜੇ ਵਿਕਟਕੀਪਰ ਦੇ ਤੌਰ 'ਤੇ ਰਿਸ਼ਭ ਪੰਤ ਨੂੰ ਵੀ ਚੁਣਿਆ ਗਿਆ ਸੀ।
ਮੈਚ ਤੋਂ ਇਕ ਦਿਨ ਪਹਿਲਾਂ ਕਾਰਤਿਕ ਖੁਦ ਕਹਿ ਚੁਕੇ ਹਨ, ਕਿ ਮੈਂ ਜਿਸ ਸਥਿਤੀ 'ਤੇ ਹਾਂ, ਮੇਰੇ ਲਈ ਹਰ ਟੂਰਮੈਂਟ ਜ਼ਰੂਰੀ ਹੈ। ਉਸ ਨੇ ਕਿਹਾ ਕਿ ਇਕ ਟੂਰਨਾਮੈਂਟ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਮੈਂਨੂੰ ਬਾਹਰ ਕੀਤਾ ਜਾ ਸਕਦਾ ਹੈ। ਇਸ ਲਈ ਮੇਰੇ ਲਈ ਜ਼ਰੂਰੀ ਹੈ ਕਿ ਹਰ ਟੂਰਨਾਮੈਂਟ 'ਚ ਮੈਂ ਖੇਡ ਦੇ ਚੋਟੀ 'ਤੇ ਰਹਾਂ।
ਇਸ ਤੋਂ ਇਲਾਵਾ ਆਈ.ਪੀ.ਐੱਲ. ਦੀ ਬੋਲੀ 'ਚ ਵੀ ਦਿਨੇਸ਼ ਕਾਰਤਿਕ ਮਾਲਾਮਾਲ ਹੁੰਦੇ ਰਹੇ ਹਨ। 2015 'ਚ ਉਸ ਨੂੰ ਰਾਇਲ ਚੈਲੇਂਜਰਸ ਨੇ 10.5 ਕਰੋੜ ਰੁਪਏ 'ਚ ਖਰੀਦਿਆ ਸੀ। ਹੁਣ 2018 ਸੀਜ਼ਨ ਦੇ ਲਈ ਕੋਲਕਾਤਾ ਟੀਮ ਨੇ 7.4 ਕਰੋੜ 'ਚ ਕਾਰਤਿਕ ਨੂੰ ਕਪਤਾਨ ਬਣਾਇਆ ਹੈ।
ਕਾਰਤਿਕ ਨੇ ਆਖਰੀ ਵਾਰ 2010 'ਚ ਟੈਸਟ ਮੈਚ ਖੇਡਿਆ ਸੀ। ਕਾਰਤਿਕ ਨੇ ਹੁਣ ਤਕ 23 ਟੈਸਟ ਮੈਚਾਂ 'ਚ 1000 ਦੌੜਾਂ ਬਣਾਈਆਂ ਹਨ। ਢਾਕਾ 'ਚ ਬੰਗਲਾਦੇਸ਼ ਦੇ ਖਿਲਾਫ 2007 'ਚ ਕਾਰਤਿਕ ਨੇ ਆਪਣੇ ਟੈਸਟ ਕਰੀਅਰ ਦਾ ਬੈਸਟ ਪ੍ਰਦਰਸ਼ਨ 129 ਦੌੜਾਂ ਬਣਾ ਕੇ ਕੀਤਾ ਸੀ। ਵਿਕਟ ਕੀਪਰ ਦੇ ਰੂਪ 'ਚ ਉਸ ਨੇ 51 ਕੈਚ ਲਏ ਅਤੇ 5 ਸਟੰਪ ਕੀਤੇ ਹਨ। ਕਾਰਤਿਕ ਨੇ 79 ਮੈਚਾਂ 'ਚ 1496 ਦੌੜਾਂ ਬਣਾਈਆਂ ਹਨ ਅਤੇ ਉਸ ਦਾ ਬੈਸਟ 79 ਸਕੋਰ ਰਿਹਾ ਜੋ ਉਸ ਨੇ ਦੱ ਅਫਰੀਕਾ ਦੇ ਖਿਲਾਫ ਕੀਤਾ ਸੀ। ਉਸ ਦੇ ਨਾਂ ਵਨਡੇ 'ਚ 53 ਕੈਚ ਅਤੇ 7 ਸਟੰਪਿੰਗ ਹਨ।
8 ਗੇਂਦਾਂ 'ਚ 'ਮੈਨ ਆਫ ਦਾ ਮੈਚ', ਕੀਤੀ ਵਿਸ਼ਵ ਰਿਕਾਰਡ ਦੀ ਬਰਾਬਰੀ
NEXT STORY