ਨਵੀਂ ਦਿੱਲੀ— ਭਾਰਤੀ ਟੀਮ ਦੇ ਮੁੱਖ ਕੋਚ ਤੋਂ ਅਸਤੀਫਾ ਦੇਣ ਤੋਂ ਬਾਅਦ ਅਨਿਲ ਕੁੰਬਲੇ ਨੇ ਟਵਿਟਰ 'ਤੇ ਦੇਰ ਰਾਤ ਆਪਣੇ ਅਸਤੀਫੇ ਦਾ ਕਾਰਨ ਦੱਸਿਆ ਹੈ। ਉਨ੍ਹਾਂ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਮੈਨੂੰ ਇਕ ਦਿਨ ਪਹਿਲਾ ਹੀ ਬੀ.ਸੀ.ਸੀ.ਆਈ. ਤੋਂ ਪਤਾ ਲੱਗਿਆ ਸੀ ਕਿ ਭਾਰਤੀ ਟੀਮ ਦੇ ਕਪਤਾਨ ਨੂੰ ਮੇਰਾ 'ਸਟਾਇਲ' ਅਤੇ ਮੇਰਾ ਮੁੱਖ ਕੋਚ ਦੇ ਤੌਰ 'ਤੇ ਰਹਿਣਾ ਪਸੰਦ ਨਹੀਂ ਹੈ। ਇਹ ਜਾਣਕੇ ਮੈਨੂੰ ਬਹੁਤ ਹੈਰਾਨੀ ਹੋਈ। ਮੈਂ ਹਮੇਸ਼ਾ ਕਪਤਾਨ ਅਤੇ ਕੋਚ ਦੀ ਭੂਮਿਕਾਵਾਂ ਦਾ ਸਨਮਾਨ ਕੀਤਾ ਹੈ। ਹਾਲਾਂਕਿ ਬੀ.ਸੀ.ਸੀ.ਆਈ. ਦੇ ਕਪਤਾਨ ਅਤੇ ਮੇਰੇ 'ਚ ਗਲਤਫਿਹਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਬਾਅਦ ਮੇਰਾ ਮੰਨਣਾ ਸੀ ਕਿ ਕੋਚ ਅਤੇ ਕਪਤਾਨ ਦੇ ਤੌਰ 'ਤੇ ਸਾਡੇ ਦੋਵਾਂ ਦੀ ਭਾਗੀਦਾਰੀ ਨਹੀਂ ਚੱਲ ਸਕਦੀ ਅਤੇ ਇਸ ਤੋਂ ਬਾਅਦ ਹੀ ਮੈਂ ਇਸ ਅਹੁਦੇ ਨੂੰ ਛੱਡਣਾ ਵਧੀਆ ਸਮਝਿਆ।
46 ਸਾਲਾ ਕੁੰਬਲੇ ਨੇ ਪਿਛਲੇ ਸਾਲ ਜੂਨ 'ਚ ਭਾਰਤੀ ਟੀਮ ਦੇ ਮੁੱਖ ਕੋਚ ਦੀ ਜ਼ਿੰਮੇਦਾਰੀ ਸੰਭਾਲੀ ਸੀ। ਉਨ੍ਹਾਂ ਦੇ ਕੋਚ ਸਮੇਂ ਭਾਰਤੀ ਟੀਮ ਨੇ 17 ਟੈਸਟ ਮੈਚਾਂ 'ਚ 12 'ਚ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਇਸ ਉਪਲਬੱਧੀ ਦਾ ਸਹਿਰਾ ਕਪਤਾਨ, ਪੂਰੀ ਟੀਮ, ਕੋਚਿੰਗ ਅਤੇ ਸਪੋਰਟਸ ਸਟਾਫ ਨੂੰ ਦਿੱਤਾ, ਨਾਲ ਹੀ ਉਨ੍ਹਾਂ ਨੇ ਕ੍ਰਿਕਟ ਸਲਾਹਕਾਰ ਕਮੇਟੀ (ਸੀ.ਏ.ਸੀ.) ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਕੋਚ ਦੇ ਤੌਰ 'ਤੇ ਬਣੇ ਰਹਿਣ ਲਈ ਕਿਹਾ ਸੀ।
ਮੁਸ਼ਕਲਾਂ 'ਚ ਘਿਰੇ ਸਰਦਾਰ ਸਿੰਘ ਨੂੰ ਫਿਰ ਬੁਲਾ ਸਕਦੀ ਹੈ ਲੰਡਨ ਪੁਲਸ
NEXT STORY