ਪੱਲੇਕੇਲੇ—ਸ਼੍ਰੀਲੰਕਾ ਦੀ ਟੀਮ ਨੇ ਭਾਵੇਂ ਹੀ ਭਾਰਤ ਦੇ ਹੱਥਾਂ ਦੂਜਾ ਵਨਡੇ ਗੁਆ ਦਿੱਤਾ ਹੋਵੇ, ਪਰ ਇਸ ਦੈਰਾਨ ਐਂਜਲੋ ਮੈਥਿਊਜ ਨੇ ਆਪਣੀ ਜ਼ਬਰਦਸ਼ਤ ਫਿਲਡਿੰਗ ਨਾਲ ਸਾਰਿਆਂ ਦਾ ਧਿਆਨ ਆਪਣੀ ਵੱਲ ਖਿੱਚ ਲਿਆ । ਦਰਅਸਲ, ਮੈਥਿਊਜ ਨੇ ਭਾਰਤੀ ਓਪਨਰ ਸ਼ਿਖਰ ਧਵਨ ਦਾ ਇਕ ਅਜਿਹਾ ਲਾਜਵਾਬ ਕੈਚ ਫੜਿਆ ਜਿਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ ।
ਭਾਰਤੀ ਪਾਰੀ ਦੇ 17ਵੇਂ ਓਵਰ ਵਿੱਚ ਸ਼ਿਖਰ ਧਵਨ ਬੱਲੇਬਾਜੀ ਕਰ ਰਹੇ ਸਨ । ਧਵਨ 49 ਦੌੜਾਂ ਬਣਾਕੇ ਖੇਡ ਰਹੇ ਸਨ ਅਤੇ ਉਨ੍ਹਾਂ ਦੇ ਸਾਹਮਣੇ ਗੇਂਦਬਾਜ ਸਨ ਸਿਰਿਵਰਦਨਾ। ਸਿਰਿਵਰਦਨਾ ਦੀ ਗੇਂਦ ਨੂੰ ਧਵਨ ਨੇ ਸਵੀਪ ਕੀਤਾ ਅਤੇ ਗੇਂਦ ਉਨ੍ਹਾਂ ਦੇ ਬੱਲੇ ਦੇ ਹੇਠਲੇ ਹਿੱਸੇ ਉੱਤੇ ਲੱਗ ਕੇ ਹਵਾ ਵਿੱਚ ਉਛਲ ਗਈ । ਮੈਥਿਊਜ ਨੇ ਬੈਕਵਰਡ ਸਕਵਾਇਰ ਲੈੱਗ ਦੀ ਦਿਸ਼ਾ ਵਿੱਚ ਅੱਗੇ ਦੀ ਤਰਫ ਦੋੜ ਲਗਾਈ । ਮਗਰ ਉਦੋਂ ਗੇਂਦ ਡਿੱਗਣ ਵਾਲੀ ਸੀ । ਮੈਥਿਊਜ ਨੇ ਆਪਣੇ ਅਨੁਭਵ ਦਾ ਪੂਰਾ ਫਾਇਦਾ ਚੁੱਕਦੇ ਹੋਏ ਠੀਕ ਸਮੇਂ 'ਤੇ ਡਾਇਵ ਲਗਾਈ ਅਤੇ ਜ਼ਬਰਦਸਤ ਕੈਚ ਫੜਿਆ।
ਅਰਧਸੈਂਕੜੇ ਤੋਂ ਖੂੰਝੇ ਧਵਨ
ਮੈਥਿਊਜ ਦੇ ਜ਼ਬਰਦਸਤ ਕੈਚ ਦੇ ਕਾਰਣ ਧਵਨ ਆਪਣੇ ਵਨਡੇ ਕਰੀਅਰ ਦਾ 22ਵਾਂ ਅਰਧ ਸੈਂਕੜਾ ਲਗਾਉਣ ਤੋਂ ਖੂੰਝ ਗਏ । ਧਵਨ ਨੇ ਆਪਣੀ ਪਾਰੀ ਵਿੱਚ 6 ਚੌਕੇ ਅਤੇ 1 ਛੱਕਾ ਲਗਾਇਆ । ਸ਼੍ਰੀਲੰਕਾ 5 ਵਨਡੇ ਮੈਚਾਂ ਦੀ ਸੀਰੀਜ਼ ਵਿੱਚ ਭਾਰਤ ਤੋਂ 2-0 ਨਾਲ ਪਿੱਛੇ ਹੈ।
ਮੈਚ ਦੇ ਹੀਰੋ ਰਹੇ ਭੁਵੀ ਨੇ ਕਿਹਾ ਧਨੰਜੈ ਖਿਲਾਫ ਬਣਾਈ ਸੀ ਇਹ ਰਣਨੀਤੀ
NEXT STORY