ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ’ਤੇ ਇਥੇ ਦਿੱਲੀ ਕੈਪੀਟਲਸ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ ਮੈਚ ਦੌਰਾਨ ਹੌਲੀ ਓਵਰ ਗਤੀ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਤਜਰਬੇਕਾਰ ਲੈੱਗ ਸਪਿਨਰ ਅਮਿਤ ਮਿਸ਼ਰਾ (24 ਦੌੜਾਂ ’ਤੇ ਚਾਰ ਵਿਕਟਾਂ) ਦੀ ਫਿਰਕੀ ਨਾਲ ਮੰਗਲਵਾਰ ਮੁੰਬਈ ਇੰਡੀਅਨਜ਼ ਨੂੰ 9 ਵਿਕਟਾਂ ’ਤੇ 137 ਦੌੜਾਂ ’ਤੇ ਰੋਕਣ ਤੋਂ ਬਾਅਦ ਦਿੱਲੀ ਨੇ ਪੰਜ ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕਰ ਲਈ।
ਆਈ. ਪੀ. ਐੱਲ. ਨੇ ਆਪਣੇ ਬਿਆਨ ’ਚ ਕਿਹਾ, ‘‘ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ’ਤੇ ਜੁਰਮਾਨਾ ਲਾਇਆ ਗਿਆ ਹੈ ਕਿਉਂਕਿ ਉਸ ਦੀ ਟੀਮ ਨੇ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ ’ਚ 20 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਖ਼ਿਲਾਫ਼ ਆਈ. ਪੀ. ਐੱਲ. 2021 ਮੁਕਾਬਲੇ ਦੌਰਾਨ ਹੌਲੀ ਓਵਰ ਗਤੀ ਨਾਲ ਗੇਂਦਬਾਜ਼ੀ ਕੀਤੀ।’’
ਬਿਆਨ ਦੇ ਅਨੁਸਾਰ, ‘‘ਘੱਟ ਤੋਂ ਘੱਟ ਓਵਰ ਗਤੀ ਨਾਲ ਸਬੰਧਿਤ ਅਪਰਾਧਾਂ ਦੇ ਆਈ. ਪੀ. ਐੱਲ. ਜ਼ਾਬਤੇ ਦੇ ਅਧੀਨ ਟੀਮ ਦਾ ਸੈਸ਼ਨ ਦਾ ਇਹ ਪਹਿਲਾ ਅਪਰਾਧ ਸੀ, ਇਸ ਲਈ ਰੋਹਿਤ ’ਤੇ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।’’
ਦਿੱਲੀ ਪੁਆਇੰਟ ਟੇਬਲ ’ਚ ਦੂਜੇ ਸਥਾਨ ’ਤੇ ਪਹੁੰਚੀ, ਚੋਟੀ ਦੇ 5 ਬੱਲੇਬਾਜ਼ ਦੀ ਲਿਸਟ ’ਚ ਰੋਹਿਤ ਦੀ ਐਂਟਰੀ
NEXT STORY