ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਸੀਜ਼ਨ 11 ਦੇ 53ਵੇਂ ਮੈਚ 'ਚ ਰਾਜਸਥਾਨ ਰਾਇਲਸ ਤੋਂ ਹਾਰਨ ਦੇ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਪਲੇਆਫ ਦੀ ਦੌੜ 'ਚੋਂ ਬਾਹਰ ਹੋ ਗਈ ਹੈ। ਬੈਂਗਲੁਰੂ ਨੇ 14 ਮੈਚਾਂ 'ਚ 6 ਜਿੱਤ ਅਤੇ 8 ਹਾਰ ਦੇ ਨਾਲ ਟੂਰਨਾਮੈਂਟ ਦਾ ਅੰਤ ਕੀਤਾ। ਪਲੇਆਫ ਤੋਂ ਬਾਹਰ ਹੋਣ ਦੇ ਬਾਅਦ ਕਪਤਾਨ ਕੋਹਲੀ ਨੇ ਬਿਆਨ ਦਿੰਦੇ ਹੋਏ ਹਾਰ ਦਾ ਜ਼ਿੰਮੇਵਾਰ ਬੱਲੇਬਾਜ਼ੀ ਨੂੰ ਦੱਸਿਆ ਹੈ।
ਕੋਹਲੀ ਨੇ ਕਿਹਾ ਅਸੀਂ ਇਕ ਸਮੇਂ ਮਜ਼ਬੂਤ ਸਥਿਤੀ 'ਤੇ ਸੀ ਪਰ ਜਲਦੀ ਵਿਕਟਾਂ ਗੁਆਉਣਾ ਸਹੀ ਨਹੀਂ ਰਿਹਾ। ਉਨ੍ਹਾਂ ਕਿਹਾ ਡਿਵਿਲਅਰਜ਼ 'ਚ ਚੌਕੇ ਛੱਕੇ ਮਾਰਨ ਦੀ ਤਾਕਤ ਹੈ। ਸਾਨੂੰ ਏ.ਬੀ. ਦੇ ਨਾਲ ਟਿੱਕਣ ਦੀ ਜ਼ਰੂਰਤ ਸੀ। ਪਰ ਬਾਕੀ ਬੱਲੇਬਾਜ਼ ਆਊਟ ਹੁੰਦੇ ਗਏ ਜਿਸ ਕਾਰਨ ਏ.ਬੀ. 'ਤੇ ਦਬਾਅ ਆ ਗਿਆ ਸੀ। ਖਰਾਬ ਬੱਲੇਬਾਜ਼ੀ ਦੇ ਕਾਰਨ ਅਸੀਂ ਲਗਾਤਾਰ 5-6 ਵਿਕਟਾਂ ਗਆਈਆਂ ਜਿਸ ਕਾਰਨ ਅਸੀਂ ਇਹ ਜ਼ਰੂਰੀ ਮੈਚ ਗੁਆ ਬੈਠੇ।
ਸ਼ਾਨਦਾਰ ਅੰਤ ਨਾ ਕਰਨ ਦਾ ਅਫਸੋਸ
ਕੋਹਲੀ ਨੇ ਕਿਹਾ, ਇਕ ਸਮੇਂ ਸਾਡਾ ਸਕੋਰ 1 ਵਿਕਟ 'ਤੇ 75 ਸੀ ਪਰ ਅਸੀਂ ਇਸਦਾ ਫਾਇਦਾ ਨਾ ਚੁੱਕ ਸਕੇ। ਸ਼ਾਨਦਾਰ ਅੰਤ ਨਾ ਕਰਨ ਦਾ ਅਫਸੋਸ ਰਹੇਗਾ। ਸੀਜ਼ਨ 'ਚ ਉਮੇਸ਼ ਯਾਦਵ ਨੇ ਚੰਗੀ ਗੇਂਦਬਾਜ਼ੀ ਕੀਤੀ। ਚਾਹਲ, ਸਿਰਾਜ ਅਤੇ ਮੋਈਨ ਅਲੀ ਨੇ ਵੀ ਆਪਣਾ ਯੋਗਦਾਨ ਦਿੱਤਾ। ਹੁਣ ਸਾਨੂੰ ਅਗਲੇ ਸੀਜ਼ਨ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਨਾਲ ਹੀ ਕੋਹਲੀ ਨੇ ਕਿਹਾ ਹੋਰ ਟੀਮਾਂ ਨੂੰ ਬਚੇ ਹੋਏ ਮੈਚਾਂ ਲਈ 'ਬੈਸਟ ਆਫ ਲੱਕ'।
ਇਹ ਬੈਂਕ ਨਹੀਂ ਜਾਰੀ ਕਰਦੇ ਕ੍ਰੈਡਿਟ ਕਾਰਡ
NEXT STORY