ਜਲੰਧਰ— ਨਿਊਜ਼ੀਲੈਂਡ ਨੂੰ ਲਗਾਤਾਰ ਤੀਜੇ ਵਨ ਡੇ ਕ੍ਰਿਕਟ ਮੈਚ 'ਚ ਹਰਾਉਣ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਦੇ ਨਾਲ ਛੁੱਟੀਆਂ ਮਨਾਉਣ ਨਿਕਲ ਗਏ ਹਨ। ਕੋਹਲੀ ਨੇ ਫੋਟੋ ਸ਼ੇਅਰ ਐਪ ਇੰਸਟਾਗ੍ਰਾਮ 'ਤੇ ਪਤਨੀ ਅਨੁਸ਼ਕਾ ਦੇ ਨਾਲ ਤਸਵੀਰ ਪੋਸਟ ਕਰਦਿਆ ਹੋਇਆ ਲਿਖਿਆ ਕਿ Away we go ❤️😃#travelswithher (ਅਸੀਂ ਦੂਰ ਜਾ ਰਹੇ ਹਾਂ...❤️😃 ਉਸਦੇ ਨਾਲ ਟ੍ਰੈਵਲ 'ਤੇ..)।

ਸੀਰੀਜ਼ ਦੇ ਆਖਰੀ 2 ਵਨ ਡੇ ਤੇ ਇਸ ਤੋਂ ਬਾਅਦ ਹੋਣ ਵਾਲੇ 3 ਟੀ-20 ਮੈਚਾਂ ਦੀ ਸੀਰੀਜ਼ 'ਚ ਵਿਰਾਟ ਨਹੀਂ ਖੇਡਣਗੇ। ਵਿਰਾਟ ਦੀ ਗੈਰਮੌਜੂਦਗੀ 'ਚ ਟੀਮ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ 'ਚ ਹੋਵੇਗੀ। ਵਨ ਡੇ ਸੀਰੀਜ਼ ਦਾ ਚੌਥਾ ਮੈਚ ਹੇਮਿਲਟਨ 'ਚ 31 ਜਨਵਰੀ ਨੂੰ ਖੇਡਿਆ ਜਾਵੇਗਾ। ਸੀਰੀਜ਼ 'ਚ 3-0 ਦੀ ਬੜ੍ਹਤ ਤੋਂ ਬਾਅਦ ਕੋਹਲੀ ਨਾਲ ਗੈਰਮੌਜੂਦਗੀ ਨਾਲ ਟੀਮ ਦਾ ਦਮਖਮ ਘੱਟ ਹੋਣ ਨੂੰ ਲੈ ਕੇ ਸਵਾਲ ਕੀਤੇ ਸਨ। ਇਸ 'ਤੇ ਉਸਦਾ ਜਵਾਬ ਸੀ ਕਿ ਸਾਡੇ ਲਈ ਚੀਜ਼ਾਂ ਹੁਣ ਆਮ ਸਥਿਤੀ 'ਚ ਹਨ। ਉਸ ਨੇ ਅੱਗੇ ਕਿਹਾ ਕਿ ਉਸਦੀ ਗੈਰਮੌਜੂਦਗੀ 'ਚ ਟੀਮ ਇਸ ਪ੍ਰਦਰਸ਼ਨ ਨੂੰ ਜਾਰੀ ਰੱਖੇਗੀ।
Sport's Wrap up 29 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY