ਜਲੰਧਰ— ਵੈਸਟਇੰਡੀਜ਼ ਵਿਰੁੱਧ 5 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਟਾਈ ਖੇਡਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਕ੍ਰਿਕਟ ਦੀ ਸਭ ਤੋਂ ਵੱਡੀ ਖੇਡ ਸੀ। ਇਸ ਦਾ ਹਿੱਸਾ ਬਣ ਕੇ ਬਹੁਤ ਵਧੀਆ ਲੱਗਿਆ। ਵੈਸਟਇੰਡੀਜ਼ ਟੀਮ ਨੂੰ ਇਸਦਾ ਪੂਰਾ ਕ੍ਰੈਡਿਟ ਜਾਂਦਾ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਖੇਡ ਦਿਖਾਇਆ। ਖਾਸ ਤੌਰ 'ਤੇ ਦੂਜੀ ਪਾਰੀ 'ਚ ਜਦੋਂ 3 ਵਿਕਟਾਂ ਗੁਆ ਚੁੱਕੇ ਹੁੰਦੇ ਹਾਂ। ਇਸ ਦੇ ਨਾਲ ਹੀ ਵਿੰਡੀਜ਼ ਦੇ 2 ਬੱਲੇਬਾਜ਼ਾਂ ਨੇ ਵਧੀਆ ਸਾਂਝੇਦਾਰੀ ਕੀਤੀ। ਨਿੱਜੀ ਤੌਰ ਤੇ ਮੈਨੂੰ ਆਪਣੀ ਪਾਰੀ ਤੇ ਮੇਰੇ ਵਲੋਂ ਬਣਾਏ ਗਏ ਰਿਕਾਰਡ ਦੇ ਕਾਰਨ ਵਧੀਆ ਲੱਗਿਆ।

ਅਸੀਂ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਬੱਲੇਬਾਜ਼ੀ ਦੇ ਲਈ ਤਿਆਰ ਸੀ ਕਿਉਂਕਿ ਇੱਥੇ ਗਰਮੀ ਬਹੁਤ ਸੀ। ਪਹਿਲੀ ਪਿੱਚ ਤੋਂ ਦੂਜੀ ਪਿੱਚ ਬਹੁਤ ਅਲੱਗ ਸੀ। ਪਹਿਲਾਂ ਅਸੀਂ 275 ਤੋਂ 280 ਦਾ ਟੀਚਾ ਦੇਖ ਰਹੇ ਸੀ ਪਰ ਸਾਨੂੰ ਕੁਝ ਵਾਧੂ ਦੌੜਾਂ ਦੇ ਕਾਰਨ 30-40 ਦੌੜਾਂ ਦਾ ਫਾਇਦਾ ਮਿਲਿਆ। ਹਾਲਾਂਕਿ ਇਕ ਸਮੇਂ ਜਦੋਂ ਵੈਸਟਇੰਡੀਜ਼ 6 ਦੀ ਰਨ ਰੇਟ ਬਣਾ ਰਿਹਾ ਸੀ ਤਾਂ ਲੱਗ ਰਿਹਾ ਸੀ ਕਿ ਉਹ ਮੈਚ ਜਿੱਤ ਜਾਵੇਗਾ ਪਰ ਫਿਰ ਕੁਲਦੀਪ ਨੇ ਵਧੀਆ ਗੇਂਦਬਾਜ਼ੀ ਕੀਤੀ।
ਕੋਹਲੀ ਨੇ ਕਿਹਾ ਕਿ ਚਾਹਲ, ਸ਼ਮੀ ਤੇ ਓਮੇਸ਼ ਨੇ ਵੀ ਆਖਰੀ ਓਵਰਾਂ 'ਚ ਵਧੀਆ ਗੇਂਦਬਾਜ਼ੀ ਕੀਤੀ। ਆਖਰੀ 5 ਓਵਰਾਂ 'ਚ ਅਸੀਂ ਮੈਚ 'ਤੇ ਪਕੜ ਬਣਾ ਲਈ ਸੀ ਪਰ ਫਿਰ ਆਖਰੀ ਓਵਰ 'ਚ ਹੌਲੀ-ਹੌਲੀ ਕਰਕੇ ਮੈਚ ਟਾਈ ਵੱਲ ਵੱਧ ਗਿਆ। ਮੈਨੂੰ ਯਕੀਨ ਹੈ ਕਿ ਸਰਿਆਂ ਨੇ ਮੈਚ ਦਾ ਪੂਰਾ ਮਜ਼ਾ ਲਿਆ ਹੋਵੇਗਾ। ਇਸ ਤੋਂ ਇਲਾਵਾ ਰਾਈਡੂ ਨੂੰ ਖੇਡਦੇ ਦੇਖ ਕੇ ਵਧੀਆ ਲੱਗਿਆ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲੀ ਪਾਰੀ 'ਚ 50 ਓਵਰਾਂ 'ਚ 6 ਵਿਕਟਾਂ 'ਤੇ 321 ਦੌੜਾਂ ਬਣਾਈਆਂ। ਜਵਾਬ 'ਚ ਵੈਸਟਇੰਡੀਜ਼ ਦੀ ਟੀਮ ਨੇ 50 ਓਵਰਾਂ 'ਚ 321 ਦੌੜਾਂ ਬਣਾਈਆਂ ਤੇ ਮੈਚ ਟਾਈ ਹੋ ਗਿਆ।
ਮੈਚ ਟਾਈ ਹੋਣ ਤੋਂ ਬਾਅਦ ਵਿੰਡੀਜ਼ ਦੇ ਕਪਤਾਨ ਨੇ ਦਿੱਤਾ ਇਹ ਬਿਆਨ
NEXT STORY