ਨਵੀਂ ਦਿੱਲੀ— ਬੰਗਲਾਦੇਸ਼ ਵਿਰੁੱਧ ਰਾਜਕੋਟ ਟੀ-20 'ਚ ਧਾਮਕੇਦਾਰ ਪਾਰੀ ਖੇਡ ਭਾਰਤੀ ਟੀਮ ਨੂੰ ਜਿੱਤ ਹਾਸਲ ਕਰਵਾਉਣ ਵਾਲੇ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਮੈਚ ਖਤਮ ਹੋਣ ਤੋਂ ਬਾਅਦ ਕਿਹਾ ਕਿ ਸਾਡੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਸਾਡੇ ਕੋਲ ਦੋਵੇਂ ਸਪਿਨਰ ਬਹੁਤ ਵਧੀਆ ਹਨ ਤੇ ਆਪਣੀ ਗੇਂਦਬਾਜ਼ੀ ਨੂੰ ਵਧੀਆ ਤਰ੍ਹਾ ਸਮਝਦੇ ਹਨ। ਉਹ ਹਮੇਸ਼ਾ ਕੋਚ ਤੇ ਕਪਤਾਨ ਦੇ ਨਾਲ ਗੱਲਬਾਤ ਕਰਦੇ ਹਨ ਕਿ ਕਿਸ ਤਰ੍ਹਾ ਨਾਲ ਵਧੀਆ ਪ੍ਰਦਰਸ਼ਨ ਕੀਤਾ ਜਾਵੇ। ਉਨ੍ਹਾਂ ਨੇ ਬਹੁਤ ਸਾਰੀ ਘਰੇਲੂ ਸੀਰੀਜ਼ ਖੇਡੀਆਂ ਹਨ। ਇਸ ਨਾਲ ਹਾਲਾਤਾਂ 'ਚ ਕਿਸ ਤਰ੍ਹਾਂ ਗੇਂਦਬਾਜ਼ੀ ਕਰਨੀ ਹੈ ਉਨ੍ਹਾ ਨੂੰ ਸਭ ਪਤਾ ਹੈ।
ਰੋਹਿਤ ਨੇ ਵਾਸ਼ਿੰਗਟਨ ਸੁੰਦਰ ਦੀ ਵੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਸੁੰਦਰ ਸਾਡੇ ਨਵੇਂ ਗੇਂਦਬਾਜ਼ ਹਨ ਤੇ ਅੱਜ ਮੈਂ ਇਹ ਸਮਝਣਾ ਚਾਹੁੰਦਾ ਹਾਂ ਕਿ ਉਹ ਬਹੁਤ ਵਧੀਆ ਹਨ। ਰੋਹਿਤ ਨੇ ਕਿਹਾ ਕਿ ਮੈਚ ਦੇ ਸ਼ੁਰੂਆਤੀ ਪਲਾਂ 'ਚ ਕੁਝ ਫੈਸਲੇ ਸਾਡੇ ਲਈ ਠੀਕ ਨਹੀਂ ਆਏ। ਅਸੀਂ ਬਹੁਤ ਸੁਸਤ ਸੀ ਪਰ ਸਾਡਾ ਧਿਆਨ ਫੋਕਸ ਕਰਨ ਦੇ ਲਈ ਕੰਮ ਕੀਤਾ ਜਾਂਦਾ ਹੈ ਤੇ ਉਹ ਭਾਵਨਾਵਾਂ ਹਨ ਜੋ ਸਾਹਮਣੇ ਆਉਂਦੀਆਂ ਹਨ।

ਰੋਹਿਤ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਇਹ ਪਿੱਚ ਬੱਲੇਬਾਜ਼ੀ ਦੇ ਲਈ ਵਧੀਆ ਸੀ। ਸਾਨੂੰ ਪਤਾ ਸੀ ਕਿ ਤਰੇਲ ਦੇ ਨਾਲ ਬਾਅਦ 'ਚ ਗੇਂਦਬਾਜ਼ੀ ਕਰਨਾ ਆਸਾਨ ਨਹੀਂ ਹੋਵੇਗਾ। ਇਸ ਦੇ ਲਈ ਅਸੀਂ ਇਸਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਚੁੱਕਿਆ। ਮੈਂ ਕਦੀ ਵੀ ਵਿਰੋਧੀ, ਖਾਸਕਰਕੇ ਗੇਂਦਬਾਜ਼ਾਂ ਨੂੰ ਘੱਟ ਨਹੀਂ ਸਮਝਦਾ। ਮੈਂ ਹਰ ਸਾਲ ਕੇਵਲ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਮੇਰੇ ਹੱਥ 'ਚ ਬੱਲਾ ਹੈ। ਰੋਹਿਤ ਨੇ ਕਿਹਾ ਸਾਡਾ ਧਿਆਨ ਹੁਣ ਸੀਰੀਜ਼ ਨੂੰ ਵਧੀਆ ਤਰੀਕੇ ਨਾਲ ਖਤਮ ਕਰਨਾ ਹੈ। ਸੀਰੀਜ਼ ਖਤਮ ਹੋਣ ਤੋਂ ਬਾਅਦ ਸਾਡਾ ਧਿਆਨ ਟੈਸਟ ਮੈਚਾਂ 'ਤੇ ਵੀ ਹੈ।
ਧਵਨ-ਰੋਹਿਤ ਦੀ ਜੋੜੀ ਨੇ ਬਣਾਇਆ ਟੀ-20 ਕ੍ਰਿਕਟ 'ਚ ਵੱਡਾ ਰਿਕਾਰਡ
NEXT STORY