ਨਵੀਂ ਦਿੱਲੀ— ਰਾਜਕੋਟ ਦੇ ਮੈਦਾਨ 'ਤੇ ਬੰਗਲਾਦੇਸ਼ ਵਿਰੁੱਧ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ। ਰੋਹਿਤ ਨੇ ਜਿੱਥੇ 85 ਦੌੜਾਂ ਬਣਾਈਆਂ ਤਾਂ ਉੱਥੇ ਹੀ ਸ਼ਿਖਰ ਨੇ ਵੀ 31 ਦੌੜਾਂ ਦਾ ਯੋਗਦਾਨ ਦਿੱਤਾ। ਦੋਵਾਂ ਨੇ ਇਸ ਮੈਚ 'ਚ ਸੈਂਕੜੇ ਦੀ ਸਾਂਝੇਦਾਰੀ ਕੀਤੀ। ਇਸ ਦੇ ਨਾਲ ਹੀ ਟੀ-20 ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸਾਂਝੇਦਾਰੀਆਂ ਕਰਨ ਵਾਲੇ ਬੱਲੇਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਇਹ ਰਿਕਾਰਡ ਡੇਵਿਡ ਵਾਰਨਰ ਤੇ ਸ਼ੇਨ ਵਾਟਸਨ ਦੇ ਨਾਂ 'ਤੇ ਸੀ ਜੋਕਿ ਤਿੰਨ ਵਾਰ ਸੈਂਕੜੇ ਵਾਲੀ ਸਾਂਝੇਦਾਰੀਆਂ ਕਰ ਚੁੱਕੇ ਸਨ।

ਦੇਖੋਂ ਰਿਕਾਰਡ—
ਟੀ-20 ਕੌਮਾਂਤਰੀ 'ਚ ਸਭ ਤੋਂ ਜ਼ਿਆਦਾ 100+ ਦੀ ਸਾਂਝੇਦਾਰੀ
4 ਰੋਹਿਤ ਸ਼ਰਮਾ- ਸ਼ਿਖਰ ਧਵਨ
3 ਡੇਵਿਡ ਵਾਰਨਰ- ਸ਼ੇਨ ਵਾਟਸਨ
3 ਮਾਰਟਿਨ ਗੁਪਟਿਲ-ਕੇਨ ਵਿਲੀਅਮਸਨ
3 ਰੋਹਿਤ ਸ਼ਰਮਾ- ਵਿਰਾਟ ਕੋਹਲੀ
3 ਮਾਰਟਿਨ ਗੁਪਟਿਲ-ਕੋਲਿਨ ਮੁਨਰੋ
ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਨੇ ਬੰਗਲਾਦੇਸ਼ ਨੂੰ ਦੂਜੇ ਟੀ-20 ਮੈਚ 'ਚ 8 ਵਿਕਟਾਂ ਨਾਲ ਹਰਾਇਆ ਤੇ ਟੀ-20 ਸੀਰੀਜ਼ 'ਚ 1-1 ਨਾਲ ਬਰਾਬਰੀ ਕਰ ਲਈ ਹੈ।
ਗੋਲਫ : ਸ਼ੁਭੰਕਰ ਤੁਰਕੀ 'ਚ ਸਾਂਝੇ ਤੌਰ 'ਤੇ 37ਵੇਂ ਸਥਾਨ 'ਤੇ
NEXT STORY