ਨਵੀਂ ਦਿੱਲੀ (ਬਿਊਰੋ)— ਜੋਹਾਨਸਬਰਗ ਟੈਸਟ ਦੇ ਪਹਿਲੇ ਦਿਨ ਵਿਕਟਾਂ ਦੀ ਪਤਝੜ ਵਿਚਾਲੇ ਦੀਵਾਰ ਬਣਨ ਨੂੰ ਕੋਸ਼ਿਸ਼ ਕਰਨ ਵਾਲੇ ਚੇਤੇਸ਼ਵਰ ਪੁਜਾਰਾ ਨੂੰ ਨਿਰਾਸ਼ਾ ਹੱਥ ਲੱਗੀ। ਨਿਰਾਸ਼ਾ ਇਸ ਲਈ ਨਹੀਂ ਕਿ ਉਹ ਭਾਰਤੀ ਪਾਰੀ ਨੂੰ ਜ਼ਿਆਦਾ ਦੇਰ ਸੰਭਾਲ ਨਹੀਂ ਸਕੇ, ਸਗੋਂ 173 ਗੇਂਦਾਂ ਵਿਚ 50 ਦੌੜਾਂ ਪੂਰੀਆਂ ਕਰਨ ਉੱਤੇ ਕ੍ਰਿਕਟ ਸਾਊਥ ਅਫਰੀਕਾ ਨੇ ਉਨ੍ਹਾਂ ਨੂੰ ਜ਼ੋਰਦਾਰ ਝਟਕਾ ਦਿੱਤਾ- ਉਹ ਵੀ ਉਨ੍ਹਾਂ ਬਰਥਡੇ ਤੋਂ ਇਕ ਦਿਨ ਪਹਿਲਾਂ। ਅੱਜ ਯਾਨੀ 25 ਜਨਵਰੀ ਨੂੰ ਪੁਜਾਰਾ 30 ਸਾਲ ਦੇ ਹੋ ਗਏ।

ਦਰਅਸਲ, ਦੱਖਣ ਅਫਰੀਕੀ ਬੋਰਡ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਉੱਤੇ ਪੁਜਾਰਾ ਦੇ ਅਰਧ ਸੈਂਕੜੇ ਨੂੰ ਪੂਰਾ ਹੋਣ ਦੀ ਜਾਣਕਾਰੀ ਨਾਲ ਜੁੜੇ ਟਵੀਟ ਵਿਚ ਰਵੀਚੰਦਰਨ ਅਸ਼ਵਿਨ ਦੀ ਤਸਵੀਰ ਲਗਾ ਦਿੱਤੀ। ਫਿਰ ਕੀ ਸੀ... ਪੁਜਾਰਾ ਦੇ ਫੈਂਸ ਭੜਕ ਉੱਠੇ। ਕ੍ਰਿਕਟ ਸਾਊਥ ਅਫਰੀਕਾ ਨੂੰ ਉਨ੍ਹਾਂ ਦੀ ਗਲਤੀ ਦੇ ਬਾਰੇ ਵਿਚ ਲਗਾਤਾਰ ਟਵੀਟ ਕੀਤੇ ਗਏ, ਪਰ ਬੋਰਡ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਆਪਣੀ ਗਲਤੀ ਸੁਧਾਰਦੇ ਹੋਏ ਪੁਜਾਰਾ ਦੀ ਤਸਵੀਰ ਨਾਲ ਦੁਬਾਰਾ ਟਵੀਟ ਕੀਤਾ।
ਪੁਜਾਰਾ ਨੇ ਕਰੀਬ ਸਾਢੇ ਚਾਰ ਘੰਟੇ ਬੱਲੇਬਾਜੀ ਕਰਦੇ ਹੋਏ ਅਰਧ ਸੈਂਕੜੀਏ ਪਾਰੀ ਖੇਡੀ, ਪਰ ਉਹ ਭਾਰਤੀ ਪਾਰੀ ਨੂੰ ਢਹਿਣ ਤੋਂ ਬਚਾ ਨਹੀਂ ਪਾਏ। ਸਾਊਥ ਅਫਰੀਕਾ ਖਿਲਾਫ ਪਹਿਲਾਂ ਹੀ 0-2 ਨਾਲ ਸੀਰੀਜ ਵਿਚ ਪਿੱਛੇ ਚੱਲ ਰਹੀ ਟੀਮ ਇੰਡੀਆ ਤੀਸਰੇ ਟੈਸਟ ਦੀ ਆਪਣੀ ਪਹਿਲੀ ਪਾਰੀ ਵਿਚ 187 ਦੌੜਾਂ ਉੱਤੇ ਢੇਰ ਹੋ ਗਈ।
ਦੂਜੇ ਦੌਰ 'ਚ ਪਹੁੰਚੀ ਸਾਇਨਾ ਨੇਹਵਾਲ, ਸਮੀਰ ਵਰਮਾ ਦਾ ਸਫਰ ਖਤਮ
NEXT STORY