ਕੋਇਮਬਟੂਰ, (ਬਿਊਰੋ)— ਏਂਟੋਨੀ ਬਿਊਟਿਨ ਦੇ ਗੋਲ ਦੇ ਦਮ 'ਤੇ ਚੇਨਈ ਸਿਟੀ ਨੇ ਆਈ ਲੀਗ ਦੇ ਮੈਚ 'ਚ ਅੱਜ ਇੱਥੇ ਏਜਲ ਨੂੰ 1-1 ਨਾਲ ਡਰਾਅ 'ਤੇ ਰੋਕਿਆ। ਏਜਲ ਨੇ ਮੈਚ ਦੇ ਤੀਜੇ ਮਿੰਟ 'ਚ ਉਸ ਵੇਲੇ ਬੜ੍ਹਤ ਕਾਇਮ ਕਰ ਲਈ ਜਦੋਂ ਆਂਦਰੇ ਲੋਨੇਸਕੂ ਦੇ ਪਾਸ ਨੂੰ ਯੂਗੋ ਕੋਬਾਯਸ਼ੀ ਨੇ ਗੋਲ 'ਚ ਬਦਲ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ।
ਚੇਨਈ ਨੇ ਇਸ ਤੋਂ ਬਾਅਦ ਜ਼ਿਆਦਾਤਰ ਸਮੇਂ ਗੇਂਦ ਨੂੰ ਆਪਣੇ ਪਾਲੇ 'ਚ ਰੱਖਿਆ ਪਰ ਪਹਿਲੇ ਹਾਫ 'ਚ ਟੀਮ ਨੂੰ ਕੋਈ ਸਫਲਤਾ ਨਹੀਂ ਮਿਲੀ। ਦੂਜੇ ਹਾਫ 'ਚ ਮੈਚ ਦੇ 73ਵੇਂ ਮਿੰਟ 'ਚ ਬਿਊਟਿਨ ਨੇ ਗੋਲ ਕਰਕੇ ਮੈਚ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਦੋਹਾਂ ਟੀਮਾਂ ਨੂੰ ਗੋਲ ਕਰਨ ਦੇ ਮੌਕੇ ਮਿਲੇ ਪਰ ਉਹ ਉਨ੍ਹਾਂ ਦਾ ਲਾਹਾ ਨਾ ਲੈ ਸਕੇ।
IPL : ਜਾਣੋ ਆਖਰ ਧੋਨੀ ਨੇ ਕਿਉਂ ਕਿਹਾ ਸੀ ਚੇਨਈ ਨੂੰ ਛੱਡ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦਾ
NEXT STORY