ਜੋਹਾਨਸਬਰਗ– ਸ਼ੁਭੰਕਰ ਸ਼ਰਮਾ ਨੇ ਜੋਬਰਗ ਓਪਨ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ ਵਿਚ 6 ਅੰਡਰ 65 ਦਾ ਸਕੋਰ ਕਰ ਕੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕਰ ਲਿਆ ਜਦਕਿ ਪਹਿਲੇ ਦੌਰ ਵਿਚ ਉਹ ਸਾਂਝੇ ਤੌਰ ’ਤੇ 17ਵੇਂ ਸਥਾਨ ’ਤੇ ਸੀ। ਸ਼ਾਨ ਨੌਰਿਸ ਕੰਨ ਦੇ ਇਨਫੈਕਸ਼ਨ ਨਾਲ ਜੂਝਣ ਦੇ ਬਾਵਜੂਦ ਚੋਟੀ ’ਤੇ ਹੈ ਜਦਕਿ ਫਰਾਂਸ ਦਾ ਐਡ੍ਰੀਅਨ ਸੇਡੀਯੇਰ ਉਸ ਤੋਂ ਇਕ ਸ਼ਾਟ ਪਿੱਛੇ ਹੈ।
ਸ਼ਰਮਾ ਤੇ ਕੋਨੋਰ ਸਾਇਮੀ ਤੀਜੇ ਸਥਾਨ ’ਤੇ ਹਨ। ਭਾਰਤ ਦੇ ਵੀਰ ਅਹਿਲਾਵਤ ਨੇ ਦੂਜੇ ਦੌਰ ਵਿਚ ਸੱਤ ਅੰਡਰ 63 ਦਾ ਸ਼ਾਨਦਾਰ ਸਕੋਰ ਕਰ ਕੇ ਸਾਂਝੇ ਤੌਰ ’ਤੇ 30ਵਾਂ ਸਥਾਨ ਹਾਸਲ ਕਰ ਲਿਆ ਹੈ ਜਦਕਿ ਪਹਿਲੇ ਦੌਰ ਤੋਂ ਬਾਅਦ ਉਹ ਸਾਂਝੇ ਤੌਰ ’ਤੇ 127ਵੇਂ ਸਥਾਨ ’ਤੇ ਸੀ।
ਭਾਰਤ ਪ੍ਰਮੁੱਖ ਦਾਅਵੇਦਾਰ ਪਰ ਨਿਊਜ਼ੀਲੈਂਡ ਟੀਮ ਵੀ ਬਹੁਤ ਮਜ਼ਬੂਤ : ਰਵੀ ਸ਼ਾਸਤਰੀ
NEXT STORY