ਲਿਵਰਪੂਲ– ਹੈਵੀਵੇਟ ਮੁੱਕੇਬਾਜ਼ ਨੂਪੁਰ ਸ਼ਯੋਰਾਣ ਨੇ ਮੌਜੂਦਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਲਈ ਪਹਿਲਾ ਤਮਗਾ ਪੱਕਾ ਕੀਤਾ ਜਦੋਂ ਬੁੱਧਵਾਰ ਨੂੰ ਇੱਥੇ ਉਸ ਨੇ ਉਜ਼ਬੇਕਿਸਤਾਨ ਦੀ ਓਲਟੀਨਾਯ ਸੋਤਿਮਬੋਏਵਾ ਨੂੰ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਚੈਂਪੀਅਨਸ਼ਿਪ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਨੂਪੁਰ ਨੇ ਆਪਣੀ ਵਿਰੋਧੀ ਨੂੰ 4-1 ਨਾਲ ਹਰਾ 80 ਕਿ. ਗ੍ਰਾ. ਤੋਂ ਵੱਧ ਵਰਗ ਦੇ ਆਖਰੀ-4 ਵਿਚ ਪ੍ਰਵੇਸ਼ ਕੀਤਾ। ਇਸ ਵਰਗ ਵਿਚ ਸਿਰਫ 10 ਮੁੱਕੇਬਾਜ਼ ਹਿੱਸਾ ਲੈ ਰਹੇ ਹਨ। ਇਸ ਜਿੱਤ ਨਾਲ ਨੂਪੁਰ ਨੇ ਘੱਟ ਤੋਂ ਘੱਟ ਕਾਂਸੀ ਤਮਗਾ ਪੱਕਾ ਕਰ ਲਿਆ।
ਮੰਗਲਵਾਰ ਰਾਤ ਜਾਦੂਮਣੀ ਸਿੰਘ (48 ਕਿ. ਗ੍ਰਾ.) ਤੇ ਅਭਿਨਾਸ਼ ਜਾਮਵਾਲ (65 ਕਿ. ਗ੍ਰਾ.) ਨੇ ਆਸਾਨ ਜਿੱਤ ਦੇ ਨਾਲ ਪੁਰਸ਼ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਹਾਲਾਂਕਿ ਜੁਗਨੂ ਅਹਿਲਾਵਤ (85 ਕਿ. ਗ੍ਰਾ.) ਦੀ ਮੁਹਿੰਮ ਸਕਾਟਲੈਂਡ ਦੇ ਰਾਬਰਟ ਮੈਕਨਲਟੀ ਵਿਰੁੱਧ ਪਹਿਲੇ ਦੌਰ ਵਿਚ ਹਾਰ ਦੇ ਨਾਲ ਖਤਮ ਹੋ ਗਈ।
ਏਸ਼ੀਆ ਕੱਪ: ਭਾਰਤੀ ਮਹਿਲਾ ਹਾਕੀ ਟੀਮ ਨੇ ਕੋਰੀਆ ਨੂੰ ਹਰਾ ਦਰਜ ਕੀਤੀ ਸ਼ਾਨਦਾਰ ਜਿੱਤ
NEXT STORY