ਮੈਲਬੋਰਨ– ਭਾਰਤ ਨੂੰ ਮੈਲਬੋਰਨ ਵਿਚ ਦੂਜੇ ਬਾਕਸਿੰਗ ਡੇ ਟੈਸਟ ਵਿਚ ਆਸਟਰੇਲੀਆ ਵਿਰੁੱਧ 8 ਵਿਕਟਾਂ ਨਾਲ ਜਿੱਤ ਦਿਵਾਉਣ ਵਾਲੇ ਕਪਤਾਨ ਅਜਿੰਕਯ ਰਹਾਨੇ ਦੇ ਮੁਰੀਦਾਂ ਵਿਚ ਆਸਟਰੇਲੀਆ ਦਾ ਸਾਬਕਾ ਕਪਤਾਨ ਇਯਾਨ ਚੈਪਲ ਵੀ ਸ਼ਾਮਲ ਹੋ ਗਿਆ ਹੈ ਤੇ ਉਸ ਨੇ ਰਹਾਨੇ ਦੀ ਸ਼ਲਾਘਾ ਕਰਦੇ ਹੋਏ ਉਸ ਨੂੰ ਬਹਾਦੁਰ ਤੇ ਚਲਾਕ ਕਪਤਾਨ ਦੱਸਿਆ ਹੈ।
ਭਾਰਤ ਦੇ ਨਿਯਮਤ ਕਪਤਾਨ ਵਿਰਾਟ ਕੋਹਲੀ ਦੇ ਆਪਣੇ ਬੱਚੇ ਦੇ ਜਨਮ ਕਾਰਣ ਵਤਨ ਪਰਤਣ ਤੋਂ ਬਾਅਦ ਟੀਮ ਦੀ ਕਮਾਨ ਰਹਾਨੇ ਦੇ ਹੱਥਾਂ ਵਿਚ ਹੈ। ਭਾਰਤ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਆਪਣੇ ਘਰ ਹਨ ਤੇ ਹੁਣ ਭਾਰਤੀ ਟੀਮ ਦੇ ਕਪਤਾਨ ਅਜਿੰਕਯ ਰਹਾਣੇ ਹਨ। ਰਹਾਣੇ ਦੀ ਅਗਵਾਈ 'ਚ ਭਾਰਤੀ ਟੀਮ ਨੇ ਆਸਟਰੇਲੀਆ ਨੂੰ ਦੂਜੇ ਟੈਸਟ 'ਚ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਦੋਵਾਂ ਟੀਮਾਂ ਦੇ ਵਿਚਾਲੇ ਤੀਜਾ ਟੈਸਟ ਮੈਚ 7 ਜਨਵਰੀ ਤੋਂ ਸਿਡਨੀ 'ਚ ਸ਼ੁਰੂ ਹੋਣਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸਟੁਅਰਡ ਬਰਾਡ ਨੇ ਆਪਣੀ ਗਰਲਫ੍ਰੈਂਡ ਨਾਲ ਕੀਤੀ ਮੰਗਣੀ, ਸ਼ੇਅਰ ਕੀਤੀ ਤਸਵੀਰ
NEXT STORY