ਸਪੋਰਟਸ ਡੈਸਕ— ਭਾਰਤ ਦੀ ਟੈਸਟ ਟੀਮ ਦੇ ਉਪ-ਕਪਤਾਨ ਅਜਿੰਕੇ ਰਹਾਣੇ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਉਹ ਨੰਬਰ 4 'ਤੇ ਬੱਲੇਬਾਜ਼ੀ ਕਰਨਾ ਪਸੰਦ ਕਰਦੇ ਹਨ। ਨੰਬਰ 4 ਉਹ ਸਥਾਨ ਹੈ, ਜਿਨੂੰ ਲੈ ਕੇ ਸੀਮਿਤ ਓਵਰਾਂ 'ਚ ਭਾਰਤੀ ਕ੍ਰਿਕਟ 'ਚ ਲੰਬੇ ਸਮੇਂ ਤੋਂ ਚੰਗੇ ਬੱਲੇਬਾਜ਼ ਦੀ ਤਲਾਸ਼ ਜਾਰੀ ਹੈ। ਵਰਲਡ ਕੱਪ 'ਚ ਭਾਰਤ ਸੈਮੀਫਾਇਨਲ 'ਚ ਹਾਰ ਕੇ ਬਾਹਰ ਹੋ ਗਿਆ ਤੇ ਪੂਰੇ ਟੂਰਨਮੈਂਟ 'ਚ ਨੰਬਰ 4 ਦਾ ਸਥਾਨ ਚਰਚਾ ਦਾ ਵਿਸ਼ਾ ਰਿਹਾ। ਨਾ ਹੀ ਵਿਜੇ ਸ਼ੰਕਰ ਤੇ ਨਾਂ ਹੀ ਰਿਸ਼ਭ ਪੰਤ ਇਸ ਨੰਬਰ 'ਤੇ ਆਪਣੀ ਛਾਪ ਛੱਡ ਸਕੇ।
ਰਹਾਣੇ ਨੇ ਇੱਥੇ ਬੰਗਾਲ ਕ੍ਰਿਕਟ ਸੰਘ (CAB) ਦੇ ਸਾਲਾਨਾ ਅਵਾਰਡ ਸਮਾਰੋਹ ਦੇ ਮੌਕੇ 'ਤੇ ਕਿਹਾ, ਰੋਚਕ ਗੱਲ ਹੈ ਕਿ, ਪੁਰਸਕਰ ਵੰਡ 'ਚ ਮੇਰਾ ਨੰਬਰ 4 ਹੈ. . . ਮੈਂ ਨੰਬਰ 4 'ਤੇ ਬੱਲੇਬਾਜ਼ੀ ਕਰਨਾ ਪਸੰਦ ਕਰਦਾ ਹਾਂ। ਇਹ ਮੇਰਾ ਪਸੰਦੀਦਾ ਸਥਾਨ ਹੈ। ਰਹਾਣੇ ਸੀ. ਏ. ਬੀ. ਦੇ ਪ੍ਰੋਗਰਾਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਹਿੱਸਾ ਲੈ ਰਹੇ ਸਨ। ਭਾਰਤ ਨੂੰ ਵਿੰਡੀਜ਼ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਸੀਰੀਜ਼ 'ਚ ਭਾਰਤ ਨੂੰ ਪਸੰਦੀਦਾ ਟੀਮ ਮੰਨੀ ਜਾ ਰਹੀ ਹੈ। ਪਰ ਰਹਾਣੇ ਨੇ ਕਿਹਾ ਹੈ ਕਿ ਇਹ ਸੀਰੀਜ਼ ਆਸਾਨ ਨਹੀਂ ਹੋਵੇਗੀ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਕਿਹਾ, ਅਸੀਂ ਸਾਰੇ ਜਾਣਦੇ ਹਾਂ ਕਿ ਉਹ ਖਤਰਨਾਕ ਤੇ ਹੈਰਾਨ ਕਰਨ ਵਾਲੀ ਟੀਮ ਹੈ। ਮੈਂ ਵੈਸਟ ਇੰਡੀਜ਼ ਦੇ ਖਿਲਾਫ ਖੇਡਣ ਨੂੰ ਤਿਆਰ ਹਾਂ। ਖਾਸਕਰ ਟੈਸਟ ਕ੍ਰਿਕਟ 'ਚ। ਮੇਰੇ ਲਈ ਇਹ ਜਰੂਰੀ ਹੈ ਕਿ ਮੈਂ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਾਂ। ਮੇਰਾ ਧਿਆਨ ਹਮੇਸ਼ਾ ਤੋਂ ਟੀਮ 'ਚ ਆਪਣਾ ਯੋਗਦਾਨ ਦੇਣ 'ਤੇ ਹੁੰਦਾ ਹੈ।
ਵਰਲਡ ਟੈਸਟ ਚੈਂਪੀਅਨਸ਼ਿਪ 'ਤੇ ਰਹਾਣੇ ਨੇ ਕਿਹਾ, ਇਹ ਚੰਗੀ ਚੀਜ ਹੈ। ਹਰ ਟੈਸਟ ਮੈਚ ਤੇ ਹਰ ਟੈਸਟ ਸੀਰੀਜ਼ ਹੁਣ ਖਾਸ ਹੈ। ਇਸ ਫਾਰਮੈਟ ਨੂੰ ਲੈ ਕੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਤੁਹਾਨੂੰ ਹਰ ਦਿਨ ਆਪਣੇ ਰੂਟੀਨ ਦੇ ਹਿਸਾਬ ਨਾਲ ਕੰਮ ਕਰਨਾ ਹੁੰਦਾ ਹੈ।
ਪ੍ਰੋ ਕਬੱਡੀ ਲੀਗ : ਬੈਂਗਲੁਰੂ ਦੀ ਬੰਗਾਲ 'ਤੇ ਇਕ ਅੰਕ ਨਾਲ ਜਿੱਤ
NEXT STORY