ਰੀਓ ਡੀ ਜੇਨੇਰੀਓ- ਪਿਛਲੇ ਹਫਤੇ ਅਰਜਨਟੀਨਾ ਓਪਨ ਦੇ ਫਾਈਨਲ 'ਚ ਆਹਮੋ-ਸਾਹਮਣੇ ਹੋਏ ਕਾਰਲੋਸ ਅਲਕਾਰਾਜ਼ ਅਤੇ ਕੈਮਰਨ ਨੌਰੀ ਰੀਓ ਓਪਨ ਦੇ ਫਾਈਨਲ 'ਚ ਮੁੜ ਤੋਂ ਭਿੜਨ ਤੋਂ ਇਕ ਜਿੱਤ ਦੂਰ ਹਨ।
ਰੀਓ ਓਪਨ ਦੇ ਮੌਜੂਦਾ ਚੈਂਪੀਅਨ ਸਪੇਨ ਦੇ ਅਲਕਾਰਾਜ਼ ਨੇ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਦੁਸਾਨ ਲਾਜੋਵਿਚ ਨੂੰ 6-4, 7-6 ਨਾਲ ਹਰਾ ਦਿੱਤਾ। ਸੈਮੀਫਾਈਨਲ 'ਚ ਸਪੇਨ ਦੇ ਇਸ ਖਿਡਾਰੀ ਦਾ ਸਾਹਮਣਾ ਨਿਕੋਲਸ ਜੈਰੀ ਨਾਲ ਹੋਵੇਗਾ, ਜਿਸ ਨੇ ਸੇਬੇਸਟੀਅਨ ਬੇਜ਼ ਨੂੰ 6-3, 7-6 ਨਾਲ ਹਰਾਇਆ।
ਦੂਜਾ ਦਰਜਾ ਪ੍ਰਾਪਤ ਨੌਰੀ ਨੇ ਬੋਲੀਵੀਆ ਦੇ ਹਿਊਗੋ ਡੇਲੀਅਨ ਨੂੰ 4-6, 6-1, 6-4 ਨਾਲ ਹਰਾਇਆ। ਬ੍ਰਿਟੇਨ ਦੇ ਇਸ ਖਿਡਾਰੀ ਨੂੰ ਆਖਰੀ ਚਾਰ 'ਚ ਬਰਨਾਬੇ ਜ਼ਪਾਟਾ ਮਿਰਾਲੇਸ ਨਾਲ ਮੁਕਾਬਲਾ ਕਰਨਾ ਹੋਵੇਗਾ। ਮਿਰਾਲੇਸ ਨੇ ਸਪੇਨ ਦੇ ਹਮਵਤਨ ਅਲਬਰਟ ਰਾਮੋਸ-ਵਿਨੋਲਾਸ ਨੂੰ 6-4, 2-6, 6-4 ਨਾਲ ਹਰਾਇਆ।
ਚੋਟੀ ਦੇ ਪਹਿਲਵਾਨਾਂ ਦੇ ਕੌਮਾਂਤਰੀ ਪ੍ਰਤੀਯੋਗਿਤਾ ’ਚ ਹਿੱਸਾ ਨਾ ਲੈਣ ਤੋਂ ਖੇਡ ਮੰਤਰਾਲਾ ਨਾਰਾਜ਼
NEXT STORY