ਨਵੀਂ ਦਿੱਲੀ— ਇੰਗਲੈਂਡ 'ਚ ਚੱਲ ਰਹੀ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ ਮੁਕਾਬਲੇ ਨੂੰ ਰਾਜਧਾਨੀ ਦਿੱਲੀ 'ਚ ਵੱਡੀ ਐੱਲ.ਈ.ਡੀ. ਸਕ੍ਰੀਨ 'ਤੇ ਦਿਖਾਏ ਜਾਣਗੇ। ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਬੁੱਧਵਾਰ ਨੂੰ ਇੰਡੀਆ ਗੇਟ ਦੇ ਨੇੜੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ ਇਸ ਐੱਲ. ਸੀ. ਡੀ. ਸਕ੍ਰੀਨ ਦਾ ਉਦਘਾਟਨ ਕਰਨਗੇ। ਜਿਸ 'ਤੇ ਦੋਵੇਂ ਸੈਮੀਫਾਈਨਲ ਅਤੇ ਫਾਈਨਲ ਮੈਚ ਆਮ ਲੋਕਾਂ ਨੂੰ ਦਿਖਾਏ ਜਾਣਗੇ। ਟੂਰਨਾਮੈਂਟ ਦਾ ਪਹਿਲਾਂ ਮੈਚ ਸੈਮੀਫਾਈਨਲ ਨੂੰ ਮੇਜਬਾਨ ਇੰਗਲੈਂਡ ਅਤੇ ਪਾਕਿਸਤਾਨ ਦੇ ਵਿਚਾਲੇ ਖੇਡਿਆ ਜਾਵੇਗਾ ਜਦੋਂ ਕਿ ਦੂਜੇ ਸੈਮੀਫਾਈਨਲ ਸਾਬਕਾ ਚੈਂਪੀਅਨ ਭਾਰਤ ਅਤੇ ਬੰਗਲਾਦੇਸ਼ ਦੇ ਵਿਚਾਲੇ ਵੀਰਵਾਰ ਨੂੰ ਹੋਵੇਗਾ। ਫਾਈਨਲ 18 ਜੂਨ ਨੂੰ ਖੇਡਿਆ ਜਾਵੇਗਾ।
ਸੈਮੀਫਾਈਨਲ 'ਚ ਇਹ ਵਿਸ਼ਵ ਰਿਕਾਰਡ ਬਣਾ ਕੇ ਕੋਹਲੀ ਛੱਡ ਦੇਵੇਗਾ ਹਰ ਦਿੱਗਜ ਨੂੰ ਪਿੱਛੇ
NEXT STORY