ਸਪੋਰਟਸ ਡੈਸਕ— ਆਈ. ਪੀ. ਐੱਲ 'ਚ ਦਿੱਲੀ ਦੀ ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਸਾਲ 2018 ਸੈਸ਼ਨ ਦੇ ਮੱਧ 'ਚ ਗੌਤਮ ਗੰਭੀਰ ਦੇ ਕਪਤਾਨੀ ਛੱਡਣ ਦੇ ਬਾਅਦ ਕਪਤਾਨੀ ਮਿਲੀ ਸੀ। ਅਈਅਰ ਦੀ ਕਪਤਾਨੀ 'ਚ ਦਿੱਲੀ ਨੇ ਆਈ. ਪੀ. ਐੱਲ. 2020 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਿਖਾਇਆ ਹੈ ਅਤੇ ਪਹਿਲੀ ਵਾਰ ਟੀਮਆਈ. ਪੀ. ਐੱਲ. ਦੇ ਫਾਈਨਲ 'ਚ ਪਹੁੰਚੀ। ਹੁਣ ਅਈਅਰ ਨੂੰ ਲੈ ਕੇ ਆਸਟਰੇਲੀਆਈ ਕ੍ਰਿਕਟਰ ਐਲੇਕਸ ਕੈਰੀ ਨੇ ਕਿਹਾ ਕਿ ਅਈਅਰ 'ਚ ਭਾਰਤੀ ਵਨ-ਡੇ ਟੀਮ ਨੂੰ ਲੀਡ ਕਰਨ ਦੀ ਸਮਰਥਾ ਹੈ।
ਇਹ ਵੀ ਪੜ੍ਹੋ : IPL ਖ਼ਤਮ ਹੋਣ ਮਗਰੋਂ ਪਰਿਵਾਰ ਨਾਲ ਦੁਬਈ 'ਚ ਛੁੱਟੀਆਂ ਮਨਾ ਰਹੇ ਹਨ ਧੋਨੀ, ਵੇਖੋ ਤਸਵੀਰਾਂ
ਆਸਟਰੇਲੀਆ ਤੇ ਭਾਰਤ ਵਿਚਾਲੇ ਸੀਰੀਜ਼ ਤੋਂ ਪਹਿਲਾਂ ਕੈਰੀ ਨੇ ਇਕ ਅਖ਼ਬਾਰ ਨਾਲ ਗੱਲਬਾਤ ਦੌਰਾਨ ਕਿਹਾ, ''ਇਸ 'ਚ ਕੋਈ ਸ਼ੱਕ ਨਹੀਂ ਹੈ ਉਸ 'ਚ ਵਨ-ਡੇ ਮੈਚਾਂ 'ਚ ਭਾਰਤ ਨੂੰ ਲੀਡ ਕਰਨ ਦੀ ਸਮਰਥਾ ਹੈ। ਉਨ੍ਹਾਂ ਕਿਹਾ, ''ਮੈਨੂੰ ਲਗਦਾ ਹੈ ਕਿ ਸ਼੍ਰੇਅਸ ਇਕ ਸ਼ਾਨਦਾਰ ਲੀਡਰ ਬਣ ਰਿਹਾ ਹੈ। ਆਈ. ਪੀ. ਐਲ. 2020 'ਚ ਅਈਅਰ ਦੀ ਕਪਤਾਨੀ 'ਚ ਦਿੱਲੀ ਕੈਪੀਟਲਸ ਵੱਲੋਂ ਖੇਡ ਚੁੱਕੇ ਕੈਰੀ ਨੇ ਕਿਹਾ ਕਿ ਕਪਤਾਨ ਦੇ ਰੂਪ 'ਚ ਉਸ ਦਾ ਸਭ ਤੋਂ ਪਾਜ਼ੇਟਿਵ ਪੁਆਇੰਟ ਇਹ ਹੈ ਕਿ ਉਹ ਹਰੇਕ ਖਿਡਾਰੀ ਦੇ ਨਾਲ ਗੱਲ ਕਰਦਾ ਹੈ ਅਤੇ ਆਪਣੀ ਪਰਫਾਰਮੈਂਸ ਤੋਂ ਜ਼ਿਆਦਾ ਗਰੁੱਪ ਪਰਫਾਰਮੈਂਸ ਦੀ ਚਿੰਤਾ ਕਰਦਾ ਹੈ।
ਇਹ ਵੀ ਪੜ੍ਹੋ : AUS 'ਚ ਡੇ-ਨਾਈਟ ਟੈਸਟ ਤੋਂ ਪਹਿਲਾਂ ਪੁਜਾਰਾ ਨੂੰ ਸਤਾ ਰਹੀ ਹੈ ਇਹ ਚਿੰਤਾ, ਜਾਣੋ ਪੂਰਾ ਮਾਮਲਾ
ਆਸਟਰੇਲੀਆਈ ਕ੍ਰਿਕਟਰ ਨੇ ਕਿਹਾ, ਉਹ ਅਜੇ ਵੀ ਯੁਵਾ ਹੈ ਅਤੇ ਆਪਣਾ ਹੁਨਰ ਸਿੱਖ ਰਿਹਾ ਹੈ। ਉਹ ਇਕ ਸ਼ਾਨਦਾਰ ਬੱਲੇਬਾਜ਼ ਹੈ ਅਤੇ ਇਕ ਮਹਾਨ ਵਿਅਕਤੀ ਵੀ। ਦਿੱਲੀ ਜਿਹੀ ਵੱਡੀ ਟੀਮ 'ਚ ਹਰ ਖਿਡਾਰੀ ਨਾਲ ਜੁੜਨਾ ਕਾਫ਼ੀ ਥਕਾ ਦੇਣ ਵਾਲਾ ਕੰਮ ਹੈ, ਪਰ ਉਹ ਇਸ ਨੂੰ ਸੰਭਾਲਣ 'ਚ ਮਾਹਰ ਸਾਬਤ ਹੋਇਆ। ਖੇਡ ਪ੍ਰਤੀ ਉਸ ਦੇ ਹਾਂ ਪੱਖੀ ਰਵੱਈਏ ਨੇ ਅਸਲ 'ਚ ਸਾਡੇ ਲਈ ਚੰਗਾ ਕੰਮ ਕੀਤਾ ਹੈ। ਉਸ ਦਾ ਭਵਿੱਖ ਬਹੁਤ ਰੌਸ਼ਨ ਹੋਵੇਗਾ।
ਗਾਵਸਕਰ ਨੇ ਸਾਬਕਾ ਖਿਡਾਰੀਆਂ ਦੀ ਮਦਦ ਲਈ ਕ੍ਰਿਕਟਰਸ ਫ਼ਾਊਂਡੇਸ਼ਨ ਦੀ ਕੀਤੀ ਸ਼ਲਾਘਾ
NEXT STORY