ਨਵੀਂ ਦਿੱਲੀ— ਡਰੱਗ ਟੈਸਟ 'ਚ ਫੇਲ ਹੋਣ 'ਤੇ 21 ਦਿਨ ਦੇ ਬੈਨ ਲੱਗਣ ਦੇ ਬਾਅਦ ਹੁਣ ਧਮਾਕੇਦਾਰ ਬੱਲੇਬਾਜ਼ ਐਲੇਕਸ ਹੇਲਸ ਨੂੰ ਬੋਰਡ ਵੱਲੋਂ ਇੰਗਲੈਂਡ ਦੀਆਂ ਸਾਰੀਆਂ ਟੀਮਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਦੇ ਚਲਦੇ ਉਹ ਇੰਗਲੈਂਡ ਦੀ ਮੇਜ਼ਬਾਨੀ 'ਚ 30 ਮਈ ਤੋਂ ਖੇਡੇ ਜਾਣ ਵਾਲੇ 2019 ਵਰਲਡ ਕੱਪ 'ਚ ਵੀ ਨਹੀਂ ਖੇਡਣਗ।

ਇੰਗਲੈਂਡ ਕ੍ਰਿਕਟ ਐਂਡ ਵੇਲਸ ਬੋਰਡ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ, ''ਈ.ਸੀ.ਬੀ. ਦੀ ਮੈਨੇਜਿੰਗ ਡਾਇਰੈਕਟਰ ਐਸ਼ਲੇ ਜਾਈਲਸ ਅਤੇ ਚੀਫ ਸਿਲੈਕਟਰ ਐਡ ਸਮਿਥ ਨੇ ਮਿਲ ਕੇ ਇੰਗਲੈਂਡ ਦੇ ਸਰਵਸ੍ਰੇਸ਼ਠ ਹਿਤ 'ਚ ਉਸ ਨੂੰ ਵਰਲਡ ਕੱਪ ਟੀਮ 'ਚੋਂ ਬਾਹਰ ਕਰਨ ਦਾ ਇਹ ਫੈਸਲਾ ਲਿਆ ਹੈ। ਉਸ ਦੀ ਜਗ੍ਹਾ ਜੇਮਸ ਵਿੰਸ ਨੂੰ ਟੀਮ 'ਚ ਮੌਕਾ ਮਿਲ ਸਕਦਾ ਹੈ। ਈ.ਸੀ.ਬੀ. ਛੇਤੀ ਹੀ ਇਸ ਦਾ ਐਲਾਨ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਇਕ ਹਫਤੇ ਪਹਿਲਾਂ ਹੇਲਸ ਨੇ ਘਰੇਲੂ ਵਨ ਡੇ ਟੂਰਨਾਮੈਂਟ ਰਾਇਲ ਲੰਡਨ ਵਨ ਡੇ 'ਚੋਂ ਨਾਟਿੰਘਮਸ਼ਾਇਰ ਦੀ ਟੀਮ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਅਜਿਹਾ ਉਨ੍ਹਾਂ ਨਿੱਜੀ ਕਾਰਨਾਂ ਦੇ ਚਲਦੇ ਕੀਤਾ ਸੀ।
ਰਾਜੀਵ ਗਾਂਧੀ ਖੇਲ ਰਤਨ ਐਵਾਰਡ ਲਈ ਬਜਰੰਗ ਅਤੇ ਵਿਨੇਸ਼ ਦੇ ਨਾਂ ਦੀ ਸਿਫਾਰਸ਼
NEXT STORY