ਬਾਸੇਲ- ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਉਪ-ਜੇਤੂ ਰਹੇ ਲਕਸ਼ੈ ਸੇਨ ਨੇ ਪਿਛਲੇ ਦੋ ਹਫ਼ਤੇ ਰੁਝੇਵੇਂ ਭਰੇ ਪ੍ਰੋਗਰਾਮ ਕਾਰਨ ਸੋਮਵਾਰ ਨੂੰ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਅਲਮੋੜਾ ਦੇ ਰਹਿਣ ਵਾਲੇ 20 ਸਾਲਾ ਸੇਨ ਪਿਛਲੇ ਦੋ ਹਫ਼ਤੇ 'ਚ ਜਰਮਨ ਓਪਨ ਤੇ ਆਾਲ ਇੰਗਲੈਂਡ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜੇ ਸਨ।
ਸੇਨ ਨੂੰ ਕੋਚਿੰਗ ਦੇਣ ਵਾਲੇ ਵਿਮਲ ਕੁਮਾਰ ਨੇ ਕਿਹਾ, 'ਉਹ ਸਵਿਸ ਓਪਨ ਨਹੀਂ ਖੇਡੇਗਾ ਕਿਉਂਕਿ ਇਹ ਕਾਫ਼ੀ ਥਨਾਨ ਮਹਿਸੂਸ ਕਰ ਰਿਹਾ ਹੈ। ਉਸ ਨੇ ਭਾਰਤੀ ਬੈਡਮਿੰਟਨ ਸੰਘ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਹੈ।' ਸਵਿਸ ਓਪਨ 'ਚ ਸੇਨ ਨੂੰ ਆਪਣਾ ਪਹਿਲਾ ਮੈਚ ਹਮਵਤਨ ਸਮੀਰ ਵਰਾ ਦੇ ਨਾਲ ਖੇਡਣਾ ਸੀ।
ਸੇਨ ਨੇ ਪਿਛਲੇ ਕੁਝ ਸਮੇਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਦਸੰਬਰ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗ਼ਾ ਜਿੱਤਿਆ ਜਦਕਿ ਜਨਵਰੀ 'ਚ ਇੰਡੀਆ ਓਪਨ ਦੇ ਰੂਪ 'ਚ ਆਪਣਾ ਪਹਿਲਾ ਸੁਪਰ 500 ਖ਼ਿਤਾਬ ਹਾਸਲ ਕੀਤਾ। ਇਸ ਤੋਂ ਬਾਅਦ ਉਹ ਜਰਮਨ ਓਪਨ ਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜੇ।
IPL 'ਤੇ ਮੁਸ਼ਕਲਾਂ ਦੇ ਬੱਦਲ, ਕੇਂਦਰ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ
NEXT STORY