ਸਪੋਰਟਸ ਡੈਸਕ— ਭਾਰਤੀ ਮੂਲ ਦੇ ਅਮਰੀਕੀ ਟੈਨਿਸ ਖਿਡਾਰੀ ਸਮੀਰ ਬੈਨਰਜੀ ਨੇ ਐਤਵਾਰ ਨੂੰ ਹਮਵਤਨ ਵਿਕਟਰ ਲਿਲੋਵ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਵਿੰਬਲਡਨ ’ਚ ਮੁੰਡਿਆਂ ਦਾ ਸਿੰਗਲ ਖ਼ਿਤਾਬ ਆਪਣੇ ਨਾਂ ਕੀਤਾ। ਆਪਣਾ ਦੂਜਾ ਜੂਨੀਅਰ ਗ੍ਰੈਂਡ ਸਲੈਮ ਖੇਡ ਰਹੇ 17 ਸਾਲ ਦੇ ਇਸ ਖਿਡਾਰੀ ਨੇ ਇਕ ਘੰਟੇ 22 ਮਿੰਟ ਤਕ ਚਲੇ ਫ਼ਾਈਨਲ ’ਚ 7-5, 6-3 ਨਾਲ ਜਿੱਤ ਹਾਸਲ ਕੀਤੀ। ਬੈਨਰਜੀ ਦੇ ਮਾਤਾ-ਪਿਤਾ 1980 ਦੇ ਦਹਾਕੇ ’ਚ ਅਮਰੀਕਾ ’ਚ ਵਸ ਗਏ ਸਨ।
ਜੂਨੀਅਰ ਫ਼੍ਰੈਂਚ ਓਪਨ ’ਚ ਬੈਨਰਜੀ ਪਹਿਲੇ ਹੀ ਦੌਰ ’ਚੋਂ ਬਾਹਰ ਹੋ ਗਏ ਸਨ। ਯੂਕੀ ਭਾਂਬਰੀ ਜੂਨੀਅਰ ਸਿੰਗਲ ਖ਼ਿਤਾਬ ਜਿੱਤਣ ਵਾਲੇ ਆਖ਼ਰੀ ਭਾਰਤੀ ਸਨ। ਉਨ੍ਹਾਂ ਨੇ 2009 ’ਚ ਆਸਟਰੇਲੀਅਨ ਓਪਨ ’ਚ ਜਿੱਤ ਹਾਸਲ ਕੀਤੀ ਸੀ। ਸੁਮਿਤ ਨਾਗਲ ਨੇ 2015 ’ਚ ਵੀਅਤਨਾਮ ਦੇ ਲੀ ਹੋਆਂਗ ਦੇ ਨਾਲ ਵਿੰਬਲਡਨ ਮੁੰਡਿਆਂ ਦਾ ਡਬਲਜ਼ ਖ਼ਿਤਾਬ ਜਿੱਤਿਆ ਸੀ। ਰਾਮਨਾਥਨ ਕ੍ਰਿਸ਼ਨਨ 1954 ਜੂਨੀਅਰ ਵਿੰਬਲਡ ਚੈਂਪੀਅਨਸ਼ਿਪ ’ਚ ਜੂਨੀਅਰ ਗ੍ਰੈਂਡ ਸਲੈਮ ਜਿੱਤਣ ਵਾਲੇ ਪਹਿਲੇ ਭਾਰਤੀ ਸਨ। ਉਨ੍ਹਾਂ ਦੇ ਪੁੱਤਰ ਰਮੇਸ਼ ਕ੍ਰਿਸ਼ਨਨ ਨੇ 1970 ਜੂਨੀਅਰ ਵਿੰਬਲਡਨ ਤੇ ਜੂਨੀਅਰ ਫ਼੍ਰੈਂਚ ਓਪਨ ਖ਼ਿਤਾਬ ਜਿੱਤਿਆ ਸੀ। ਲਿਏਂਡਰ ਪੇਸ ਨੇ 1990 ’ਚ ਜੂਨੀਅਰ ਵਿੰਬਲਡਨ ਤੇ ਜੂਨੀਅਰ ਯੂ. ਐੱਸ. ਓਪਨ ਜਿੱਤਿਆ ਸੀ। ਪੇਸ ਜੂਨੀਅਰ ਆਸਟਰੇਲੀਅਨ ਓਪਨ ’ਚ ਵੀ ਉਪਜੇਤੂ ਰਹੇ ਸਨ।
ZIM v BAN : ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 220 ਦੌੜਾਂ ਨਾਲ ਹਰਾਇਆ
NEXT STORY