ਬਰਮਿੰਘਮ— ਭਾਰਤ ਦੀ ਅਨਾਹਤ ਸਿੰਘ ਨੇ ਐਤਵਾਰ ਨੂੰ ਇੱਥੇ ਮਿਸਰ ਦੀ ਜੁੰਨਾ ਗਲਾਲ ਨੂੰ ਹਰਾ ਕੇ ਵੱਕਾਰੀ ਬ੍ਰਿਟਿਸ਼ ਜੂਨੀਅਰ ਓਪਨ ਸਕੁਐਸ਼ ਟੂਰਨਾਮੈਂਟ 'ਚ ਲੜਕੀਆਂ ਦੇ ਅੰਡਰ-13 ਵਰਗ ਦੇ ਫਾਈਨਲ 'ਚ ਜਗ੍ਹਾ ਬਣਾਈ। ਇਕ ਭਾਰਤੀ ਵੀਰ ਚੋਟਰਾਨੀ ਮੁੰਡਿਆਂ ਦੇ ਅੰਡਰ-19 ਵਰਗ ਦੇ ਫਾਈਨਲ 'ਚ ਜਗ੍ਹਾ ਬਣਾ ਸਕਦਾ ਹੈ।
ਵੀਰ ਨੂੰ ਹੁਣ ਆਪਣਾ ਸੈਮੀਫਾਈਨਲ ਮੈਚ ਖੇਡਣਾ ਹੈ। ਸਵੇਰ ਦਾ ਸੈਸ਼ਨ ਅਨਾਹਤ ਦੇ ਨਾਂ 'ਤੇ ਰਿਹਾ। ਉਸ ਨੇ ਮਿਸਰ ਦੀ ਖਿਡਾਰੀ ਨੂੰ 7-11, 11-7, 13-11, 5-11, 17-15 ਨਾਲ ਹਰਾਇਆ। ਫਾਈਨਲ 'ਚ ਉਸਦਾ ਮੁਕਾਬਲਾ ਮਿਸਰ ਦੀ ਇਕ ਹੋਰ ਖਿਡਾਰੀ ਚੋਟੀ ਦਾ ਦਰਜਾ ਪ੍ਰਾਪਤ ਅਮੀਨਾ ਓਰਫੀ ਨਾਲ ਹੋਵੇਗਾ।
ਸਟੋਕਸ ਨੇ ਬਣਾਇਆ ਵਿਸ਼ਵ ਰਿਕਾਰਡ, ਕ੍ਰਿਕਟ ਇਤਿਹਾਸ 'ਚ ਦਰਜ ਕਰਵਾਇਆ ਆਪਣਾ ਨਾਂ
NEXT STORY