ਐਬਰਡੀਨਸ਼ਰ (ਸਕਾਟਲੈਂਡ)– ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਪਿਛਲੀਆਂ 4 ਪ੍ਰਤੀਯੋਗਿਤਾਵਾਂ ’ਚ ਕੱਟ ਤੋਂ ਖੁੰਝਣ ਤੋਂ ਬਾਅਦ ਨੇਕਸੋ ਚੈਂਪੀਅਨਸ਼ਿਪ ਦੇ ਆਖਰੀ ਦੋ ਰਾਊਂਡਾਂ ’ਚ ਜਗ੍ਹਾ ਬਣਾ ਕੇ ਇਹ ਸਿਲਸਿਲਾ ਤੋੜ ਦਿੱਤਾ। ਉਸ ਨੇ ਦੂਜੇ ਰਾਊਂਡ ’ਚ ਈਵਨ-ਪਾਰ ਦਾ ਸਕੋਰ ਬਣਾਇਆ। ਇਸ ਦੌਰਾਨ ਉਸ ਨੇ 6ਵੇਂ ਹੋਲ ’ਚ ਹੋਲ ਇਨ ਵਨ (ਪਹਿਲੀ ਸ਼ਾਟ ’ਚ ਗੇਂਦ ਨੂੰ ਹੋਲ ’ਚ ਪਾਉਣਾ) ਦੇ ਨਾਲ ਦਿਨ ਦੀ ਸਭ ਤੋਂ ਬਿਹਤਰੀਨ ਸ਼ਾਟ ਲਾਈ।
ਪਹਿਲੇ ਰਾਊਂਡ ’ਚ 73 ਦਾ ਸਕੋਰ ਬਣਾਉਣ ਵਾਲੇ ਸ਼ੁਭੰਕਰ ਨੇ ਦੂਜੇ ਦੌਰ ’ਚ 72 ਦਾ ਸਕੋਰ ਬਣਾਇਆ। ਇਸ ਤਰ੍ਹਾਂ ਨਾਲ 36 ਹੋਲਾਂ ਤੋਂ ਬਾਅਦ ਉਸ ਦਾ ਕੁੱਲ ਸਕੋਰ ਇਕ ਓਵਰ 145 ਹੋ ਗਿਆ ਹੈ ਤੇ ਉਹ 22ਵੇਂ ਸਥਾਨ ’ਤੇ ਹੈ।
SL vs IND 2nd Test: ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ, ਸਾਰਾਂਸ਼ ਜੈਨ ਦਾ ਡੈਬਿਊ
NEXT STORY