ਨਵੀਂ ਦਿੱਲੀ- ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਦਾ ਸ਼ਾਨਦਾਰ ਸਫਰ ਸ਼ਨੀਵਾਰ ਨੂੰ ਇੱਥੇ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਚੀਨ ਦੀ ਲਿਊ ਸ਼ੇਂਗ ਸ਼ੂ ਤੇ ਤਾਨ ਨਿੰਗ ਦੀ ਮੌਜੂਦਾ ਚੈਂਪੀਅਨ ਅਤੇ ਦੁਨੀਆ ਦੀ ਨੰਬਰ ਇਕ ਜੋੜੀ ਹੱਥੋਂ ਹਾਰ ਦੇ ਨਾਲ ਖਤਮ ਹੋ ਗਿਆ ਪਰ ਭਾਰਤੀ ਜੋੜੀ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਆਪਣਾ ਪਹਿਲਾ ਕਾਂਸੀ ਤਮਗਾ ਹਾਸਲ ਕਰ ਲਿਆ।
ਗੈਰ-ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪਹਿਲਾ ਸੈੱਟ ਜਿੱਤ ਲਿਆ ਸੀ ਪਰ ਚੀਨੀ ਜੋੜੀ ਨੇ ਵਾਪਸੀ ਕਰਦੇ ਹੋਏ ਅਗਲੇ ਦੋ ਸੈੱਟਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਦੇ ਹੋਏ 1 ਘੰਟਾ ਤੇ 11 ਮਿੰਟਾਂ ’ਚ 18-21, 21-13, 21-8 ਨਾਲ ਜਿੱਤ ਦਰਜ ਕੀਤੀ। ਭਾਰਤ ਨੇ ਮਹਿਲਾ ਡਬਲਜ਼ ’ਚ ਆਖਰੀ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਤਮਗਾ 2011 ’ਚ ਜਿੱਤਿਆ ਸੀ, ਤਦ ਜਵਾਲਾ ਗੁੱਟਾ ਤੇ ਅਸ਼ਵਿਨੀ ਪੋਨੱਪਾ ਨੇ ਲੰਡਨ ’ਚ ਕਾਂਸੀ ਤਮਗਾ ਹਾਸਲ ਕੀਤਾ ਸੀ।
ਚੀਨੀ ਜੋੜੀ ਵਿਰੁੱਧ ਪਿਛਲੇ 7 ਮੁਕਾਬਲਿਆਂ ’ਚ ਤ੍ਰਿਸਾ ਤੇ ਗਾਇਤਰੀ ਨੂੰ 6 ਵਾਰ ਹਾਰ ਮਿਲੀ ਸੀ। ਇਸ ਦੇ ਬਾਵਜੂਦ ਭਾਰਤੀ ਖਿਡਾਰਨਾਂ ਨੇ ਹਮਲਾਵਰ ਸ਼ੁਰੂਆਤ ਕੀਤੀ ਸੀ । ਸੈਮੀਫਾਈਨਲ ਹਾਰਨ ਦੇ ਬਾਵਜੂਦ ਤ੍ਰਿਸਾ ਅਤੇ ਗਾਇਤਰੀ ਨੇ ਭਾਰਤ ਲਈ ਇਤਿਹਾਸਕ ਕਾਂਸੀ ਤਮਗਾ ਆਪਣੇ ਨਾਂ ਕੀਤਾ।
ਗੰਭੀਰ ਨੇ 3 ਟੈਸਟਾਂ ਦੀ ਲੜੀ ਦੀ ਕੀਤੀ ਵਕਾਲਤ
NEXT STORY