ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ)— ਸਿੰਕਫੀਲਡ ਕੱਪ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ 5 ਵਾਰ ਦੇ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਦੂਜੇ ਰਾਊਂਡ 'ਚ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਵਿਰੁੱਧ ਡਰਾਅ ਖੇਡਦੇ ਹੋਏ 1.5 ਅੰਕਾਂ ਨਾਲ ਆਪਣੀ ਬੜ੍ਹਤ ਬਰਕਰਾਰ ਰੱਖੀ। ਆਨੰਦ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਕਿੰਗ ਪਾਨ ਓਪਨਿੰਗ ਨਾਲ ਖੇਡ ਦੀ ਸ਼ੁਰੂਆਤ ਕੀਤੀ ਤੇ ਕਾਰਲਸਨ ਦੇ ਸਿਸਲੀਅਨ ਦੇ ਜਵਾਬ ਵਿਚ ਉਹ ਖੇਡ ਨੂੰ ਰੋਜੋਲਿਮੋ ਵੈਰੀਏਸ਼ਨ ਵਿਚ ਲੈ ਗਿਆ ਤੇ ਫਿਰ 45 ਚਾਲਾਂ ਤੋਂ ਬਾਅਦ ਦੋਵਾਂ ਨੇ ਅੰਕ ਵੰਡਣ ਦਾ ਫੈਸਲਾ ਕੀਤਾ।
ਰਾਊਂਡ-2 ਵਿਚ ਹੋਰ ਮੁਕਾਬਲਿਆਂ ਵਿਚ ਰੂਸ ਦੇ ਸੇਰਗੀ ਕਾਰਯਾਕਿਨ ਨੇ ਚੀਨ ਦੇ ਲੀਂਗ ਡੀਰੇਨ ਨਾਲ, ਅਜ਼ਰਬੈਜਾਨ ਦੇ ਸ਼ਾਕਿਰਯਾਰ ਮਮੇਘਾਰੋਵ ਨੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ, ਅਮਰੀਕਾ ਦੇ ਫਾਬਿਆਨੋ ਕਰੂਆਨਾ ਨੇ ਰੂਸ ਦੇ ਇਯਾਨ ਨੇਪੋਮਨਿਆਚੀ ਨਾਲ, ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਅਰਮੀਨੀਆ ਦੇ ਲੇਵਾਨ ਅਰੋਨੀਅਨ ਨਾਲ ਤੇ ਫਰਾਂਸ ਦੇ ਮੈਕਸਿਮ ਲਾਗ੍ਰੇਵ ਨੇ ਅਮਰੀਕਾ ਦੇ ਵੇਸਲੀ ਸੋ ਨਾਲ ਆਪਣੇ ਮੁਕਾਬਲੇ ਡਰਾਅ ਖੇਡੇ।
ਅਫਗਾਨਿਸਤਾਨ ਨੇ ਸ਼ਹਿਜ਼ਾਦ 'ਤੇ ਲਾਇਆ ਇਕ ਸਾਲ ਦਾ ਬੈਨ
NEXT STORY