ਨਵੀਂ ਦਿੱਲੀ— ਰੀਅਲ ਮੈਡ੍ਰਿਡ ਕਲੱਬ ਸਟਾਰ ਲੁਕਾ ਜੋਕੋਵ ਨੇ ਇਕ ਸਰਬੀਆਈ ਮਾਡਲ ਲਈ ਆਪਣੇ 7 ਮਹੀਨਿਆਂ ਦੇ ਬੱਚੇ ਦੀ ਮਾਂ ਨੂੰ ਛੱਡ ਦਿੱਤਾ ਹੈ। 21 ਸਾਲ ਦੇ ਸਟ੍ਰਾਈਕਰ ਜੋਵਿਕ ਨੂੰ ਕਥਿਤ ਤੌਰ 'ਤੇ 2014 ਦੇ ਬਾਅਦ ਤੋਂ ਅੰਡਜੇਲਾ ਮੈਨਿਟੇਜਵਿਕ ਨਾਲ ਰਿਲੇਸ਼ਨਸ਼ਿਪ 'ਚ ਹੋਣ ਦੇ ਬਾਵਜੂਦ 29 ਸਾਲ ਦੀ ਮਾਡਲ ਸੋਫੀਜ਼ਾ ਮਿਲੋਸੇਵਿਕ ਦੇ ਨਾਲ ਦੇਖਿਆ ਜਾ ਰਿਹਾ ਹੈ।

ਸਥਾਨਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਪ੍ਰੇਮੀ ਜੋੜਾ ਅਗਸਤ 'ਚ ਇਕ-ਦੂਜੇ ਦੇ ਕਰੀਬ ਆ ਗਏ ਸਨ। ਹਾਲਾਂਕਿ ਉਹ ਇਸ ਖਬਰ ਨੂੰ ਅਜੇ ਦਬਾਏ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਜੋਕੋਵ ਨੇ ਅੰਡਜੇਲਾ ਮੈਨਿਟੇਸੇਵਿਕ ਦੇ ਨਾਲ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਐਲਾਨ ਨਹੀਂ ਕੀਤਾ ਹੈ।

ਜੋਕੋਵ ਨੇ ਕਥਿਤ ਤੌਰ 'ਤੇ ਮੀਡੀਆ ਦੇ ਦਾਅਵੇ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਰਤਮਾਨ 'ਚ ਮਿਲੋਸੇਵਿਕ ਹੀ ਉਨ੍ਹਾਂ ਦੇ ਨਾਲ ਹਨ। ਸਥਾਨਕ ਮੀਡੀਆ ਦੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਦੋਹਾਂ ਨੂੰ ਸਪੇਨ ਦੀ ਰਾਜਧਾਨੀ 'ਚ ਇਕ ਸ਼ਾਪਿੰਗ ਸੈਂਟਰ 'ਚ ਅਤੇ ਬਾਅਦ 'ਚ ਇਕ ਕੈਫੇ 'ਚ ਇਕੱਠਿਆਂ ਸਮਾਂ ਬਿਤਾਉਂਦੇ ਦੇਖਿਆ ਗਿਆ ਸੀ।

ਬੰਗਲਾਦੇਸ਼ ਨੂੰ ਲੱਗਾ ਝਟਕਾ, ਭਾਰਤ ਦੌਰੇ ਤੋਂ ਹੱਟਿਆ ਇਹ ਸਟਾਰ ਖਿਡਾਰੀ
NEXT STORY