helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, JUN 01, 2026
'6 ਜੂਨ ਤੱਕ ਜਾਨੋਂ ਮਾਰ ਦਿਆਂਗੇ...', ਸ਼ਿਵ...
ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਇਸ ਵੱਡੇ...
ਪੰਜਾਬ 'ਚ ਮੁਲਾਜ਼ਮਾਂ ਦੀਆਂ ਬਦਲੀਆਂ ਨਾਲ ਜੁੜੀ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ : ਕ੍ਰਿਕਟ ਦੇ ਇਤਿਹਾਸ 'ਚ ਜਦੋਂ ਵੀ ਟਾਪ ਆਲਰਾਊਂਡਰਾਂ ਦਾ ਜ਼ਿਕਰ ਹੋਵੇਗਾ ਤਾਂ ਇੰਗਲੈਂਡ ਦੇ ਐਡ੍ਰਿਊ ਫਲਿੰਟਾਫ ਦਾ ਨਾਂ ਹਮੇਸ਼ਾ ਸਭ ਤੋਂ ਉਪਰ ਰਹੇਗਾ। ਆਪਣੇ 11 ਸਾਲਾਂ ਦੇ ਕਰੀਅਰ 'ਚ ਉਨ੍ਹਾਂ ਨੇ ਆਪਣੀ ਟੀਮ 'ਚ ਅਹਿਮ ਭੂਮਿਕਾ ਨਿਭਾਈ। 1977 'ਚ ਲੰਕਾਸ਼ਾਇਰ 'ਚ ਜਨਮੇਂ ਫਲਿੰਟਾਫ ਨੂੰ ਕ੍ਰਿਕਟ ਤੋਂ ਇਲਾਵਾ ਬਾਕਸਿੰਗ ਨਾਲ ਵੀ ਪ੍ਰੇਮ ਸੀ। ਉਨ੍ਹਾਂ ਨੇ ਸੰਨਿਆਸ ਤੋਂ ਬਾਅਦ ਇਸ 'ਚ ਕਦਮ ਰੱਖਿਆ ਅਤੇ ਆਪਣੀ ਪਹਿਲੀ ਹੀ ਫਾਈਟ 'ਚ ਵਿਰੋਧੀ ਬਾਕਸਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਸੀ। ਸਿਰਫ 13 ਮਿੰਟਾਂ 'ਚ ਕੀਤਾ ਸੀ ਢੇਰ ਫਲਿੰਟਾਫ ਨੇ ਪਹਿਲੀ ਫਾਈਟ ਮੈਨਚੇਸਟਰ ਸਿਟੀ 'ਚ ਦਸੰਬਰ 2012 'ਚ ਲੜੀ। ਫਲਿੰਟਾਫ ਦਾ ਪਹਿਲਾ ਮੁਕਾਬਲਾ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਜਮਾਂ ਹੋਏ। ਫਲਿੰਟਾਫ ਦੇ ਸਾਹਮਣੇ ਅਮਰੀਕੀ ਮੁੱਕੇਬਾਜ਼ ਰਿਚਰਡ ਡਾਸਨ ਸੀ। ਅਮਰੀਕੀ ਮੁੱਕੇਬਾਜ਼ ਦੀ ਤੁਲਨਾ 'ਚ 6 ਫੁੱਟ 4 ਇੰਚ ਦੇ ਫਲਿੰਟਾਫ ਕਾਫੀ ਪਤਲੇ ਅਤੇ ਠੋਸ ਵਿੱਖ ਰਹੇ ਸਨ । ਮੁਕਾਬਲਾ ਸ਼ੁਰੂ ਹੁੰਦੇ ਹੀ ਹਮਲੇ ਦੀ ਕਮਾਨ ਫਲਿੰਟਾਫ ਨੇ ਸਾਂਭੀ। ਕ੍ਰਿਕਟ ਦਾ ਮਹਾਨ ਆਲਰਾਊਂਡਰ ਰਹਿ ਚੁੱਕਿਆ ਖਿਡਾਰੀ ਸ਼ੁਰੂਆਤ ਤੋਂ ਹੀ ਡਾਸਨ ਦੇ ਚਿਹਰੇ ਦੇ ਵੱਲ ਮੁੱਕੇ ਮਾਰਨ ਦੀ ਕੋਸ਼ਿਸ਼ ਕਰਨ ਲੱਗਾ। ਪਹਿਲੇ ਰਾਊਂਡ 'ਚ ਅਜਿਹਾ ਇਕ ਵੀ ਮੌਕਾ ਨਹੀਂ ਆਇਆ ਜਦੋਂ ਫਲਿੰਟਾਫ ਦੇ ਕਦਮ ਬਚਾਅ 'ਚ ਪਿੱਛੇ ਹੱਟੇ। ਹਰ ਵਾਰ ਡਾਸਨ ਨੂੰ ਪਿੱਛੇ ਹੱਟਣਾ ਪਿਆ । ਦੂਜੇ ਰਾਊਂਡ 'ਚ ਵੀ ਜ਼ਿਆਦਾਤਰ ਸਮੇਂ ਫਲਿੰਟਾਫ ਹੀ ਭਾਰੀ ਪਏ ਪਰ ਇਕ ਵਾਰ ਹਮਲੇ ਦੇ ਚੱਕਰ 'ਚ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ। ਅਮਰੀਕੀ ਮੁੱਕੇਬਾਜ਼ ਨੇ ਮੌਕੇ ਦਾ ਭਰਪੂਰ ਫਾਇਦਾ ਚੁੱਕਿਆ ਅਤੇ ਫਲਿੰਟਾਫ ਨੂੰ ਨਾਕ ਆਊਟ ਕਰ ਦਿੱਤਾ। ਚੱਕਰ ਖਾ ਕੇ ਡਿੱਘੇ ਫਲਿੰਟਾਫ ਫਿਰ ਉੱਠ ਖੜਾ ਹੋਇਆ ਅਤੇ ਚਾਰ ਰਾਊਂਡ ਤੱਕ ਚੱਲਿਆ 13 ਮਿੰਟ ਦਾ ਮੁਕਾਬਲਾ 39-38 ਨਾਲ ਜਿੱਤ ਲਿਆ। 2010 'ਚ ਲਿਆ ਸੀ ਸੰਨਿਆਸ ਫਲਿੰਟਾਫ ਨੇ 1998 'ਚ ਟੈਸਟ ਰੂਪ 'ਚ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ ਅਤੇ ਅਪ੍ਰੈਲ 2009 ਨੂੰ ਆਖਰੀ ਵਨ-ਡੇ ਖੇਡਿਆ। ਇਸ ਤੋਂ ਬਾਅਦ 2010 'ਚ ਸੰਨਿਆਸ ਲੈ ਕੇ ਬਾਕਸਿੰਗ ਵੱਲ ਵੱਧ ਗਏ। ਉਨ੍ਹਾਂ ਨੇ 79 ਟੈਸਟ 'ਚ 31 ਦੀ ਔਸਤ ਨਾਲ 3845 ਦੌੜਾਂ ਬਣਾਈਆਂ ਅਤੇ 226 ਵਿਕਟਾਂ ਲਈਆਂ। ਉਥੇ ਹੀ 141 ਵਨ-ਡੇ 'ਚ 3394 ਦੌੜਾਂ ਦੇ ਨਾਲ 169 ਵਿਕਟਾਂ ਲਈਆਂ। ਇਸ 'ਚ ਉਨ੍ਹਾਂ ਦਾ ਸਭ ਤੋਂ ਸਰਵਸ਼੍ਰੇਸ਼ਠ ਪ੍ਰਦਰਸ਼ਨ 19 ਦੌੜਾਂ ਦੇ ਕੇ 5 ਵਿਕਟਾਂ ਰਿਹਾ। ਇਸ ਤੋਂ ਇਲਾਵਾ 7 ਟੀ-20 ਮੈਚਾਂ 'ਚ 5 ਵਿਕਟਾਂ ਇਨ੍ਹਾਂ ਦੇ ਨਾਂ ਹਨ।
ਇਸ ਭਾਰਤੀ ਕ੍ਰਿਕਟਰ ਨੇ ਕੇਂਦਰ ਸਰਕਾਰ ਦੇ ਰਾਹਤ ਪੈਕੇਜ ਦੇ ਫੈਸਲੇ ਦੀ ਕੀਤੀ ਰੱਜ ਕੇ ਸ਼ਲਾਘਾ
Stories You May Like
ਇਸ ਕ੍ਰਿਕਟ ਬੋਰਡ 'ਤੇ ਹੋ ਗਿਆ ਵੱਡਾ ਐਕਸ਼ਨ! ICC ਨੇ ਅਚਾਨਕ ਕਰ'ਤਾ ਬੈਨ
ਪੰਜਾਬ ਕਿੰਗਜ਼ ਨੇ ਜਿੱਤਿਆ 'ਫੇਅਰ ਪਲੇ ਅਵਾਰਡ'; ਇਸ ਟੀਮ ਦਾ ਵਿਵਹਾਰ ਰਿਹਾ ਸਭ ਤੋਂ...
ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ...
ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਜੇਈਈ-ਐਡਵਾਂਸਡ ਟੌਪਰ ਸ਼ੁਭਮ ਕੁਮਾਰ ਨੂੰ ਵਧਾਈ...
5000 ਰੁਪਏ ਤਕ ਮਹਿੰਗੇ ਹੋ ਗਏ ਇਹ 2 ਧਾਕੜ ਸਮਾਰਟਫੋਨ
ਰਾਜਸਥਾਨ ਭਾਜਪਾ 'ਚ ਸੰਗਠਨ ਮਹਾਮੰਤਰੀ ਦੀ ਨਿਯੁਕਤੀ ! UP ਦੇ ਅਜੈ ਕੁਮਾਰ ਨੂੰ...
ਯੂਕੇ 'ਚ ਭਾਰਤੀ ਕੇਅਰ ਵਰਕਰ ਦੀ ਵੱਡੀ ਜਿੱਤ; ਮਿਲਣਗੇ 35,76,409 ਰੁਪਏ
ਬੰਗਾਲ ਪ੍ਰਸ਼ਾਸਨ ਨੇ ਹਟਾਈ ਮੈਸੀ ਦੀ 70 ਫੁੱਟ ਉੱਚੀ ਮੂਰਤੀ ! ਸੁਰੱਖਿਆ ਕਾਰਨਾਂ...
ਫਰਾਂਸੀਸੀ ਅਜਾਇਬ ਘਰ ਤੋਂ 62 ਕਰੋੜ ਦਾ ਵਿਵਾਦਿਤ 'ਕੇਲਾ' ਗਾਇਬ, ਪੁਲਿਸ ਨੂੰ...
ਕੈਨੇਡਾ: ਚਾਕੂਬਾਜ਼ੀ ਦੇ ਸ਼ੱਕੀ ਨੂੰ ਪੁਲਿਸ ਨੇ ਮੁਕਾਬਲੇ 'ਚ ਕੀਤਾ ਢੇਰ
ਸ਼੍ਰੀਲੰਕਾ : ਨਸ਼ੇ 'ਚ ਟੱਲ਼ੀ ਡਰਾਈਵਰ ਨੇ ਉਤਸਵ ਮਨਾ ਰਹੇ ਲੋਕਾਂ ਨੂੰ ਦਰੜਿਆ, ਛੇ...
ਸਵਾਰੀਆਂ ਨਾਲ ਭਰੀ ਸਲੀਪਰ ਬੱਸ ਬਣੀ 'ਅੱਗ ਦਾ ਗੋਲਾ' ! MP 'ਚ ਮਚੀ ਹਾਹਾਕਾਰ
ਦੱਖਣੀ ਕੋਰੀਆ ਦੀ ਰੱਖਿਆ ਕੰਪਨੀ 'ਚ ਲੱਗੀ ਅੱਗ, ਪੰਜ ਲੋਕਾਂ ਦੀ ਮੌਤ
ਅੱਜ ਤੋਂ ਮਹਿੰਗਾ ਹੋਇਆ ਬੱਸ, ਆਟੋ ਅਤੇ ਰਿਕਸ਼ਾ ਦਾ ਕਿਰਾਇਆ, ਬਿਹਾਰ ਦੇ ਲੋਕਾਂ ਨੂੰ...
CBSE 'ਚ 'ਜੇਬਕਤਰੇ' ਬੈਠੇ ਹਨ, ਸਾਵਧਾਨ ਰਹਿਣ ਦੀ ਲੋੜ : ਰਾਹੁਲ ਗਾਂਧੀ
250 ਦੇ ਨੋਟ 'ਤੇ ਟਰੰਪ ਦੀ ਫੋਟੋ ! ਅਮਰੀਕਾ 'ਚ ਛਿੜਿਆ ਸਿਆਸੀ ਘਮਾਸਾਨ
ਹਸਪਤਾਲ 'ਚੋਂ 6 ਮਹੀਨਿਆਂ ਦਾ ਜਵਾਕ ਅਗਵਾ, ਮਚੀ ਹਾਹਾਕਾਰ, CCTV ਖੰਗਾਲ ਰਹੀ...
ਇਟਲੀ ਦੇ ਭਾਰਤੀਆਂ ਦੀ ਆਪਸ 'ਚ ਹੋਈ ਲੜਾਈ, ਇੱਕ ਨੇ ਦੂਜੇ ਨੂੰ ਮਾਰ'ਤਾ ਚਾਕੂ
Subscribe Now!