ਸਪੋਰਟਸ ਡੈਸਕ— ਸਾਬਕਾ ਨੰਬਰ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਨੇ ਤਿੰਨ ਵਾਰ ਦੇ ਗ੍ਰੈਂਡਸਲੈਮ ਜੇਤੂ ਸਟੈਨ ਵਾਵਰਿੰਕਾ ਨੂੰ ਹਰਾ ਕੇ ਯੂਰਪੀ ਓਪਨ ਦਾ ਖਿਤਾਬ ਆਪਣੇ ਨਾਂ ਕੀਤਾ। ਚੂਲੇ ਦੇ ਆਪਰੇਸ਼ਨ ਦੀ ਵਜ੍ਹਾ ਕਰਕੇ ਟੈਨਿਸ ਤੋਂ ਦੂਰ ਰਹੇ ਮਰੇ ਨੇ ਆਪਣਾ 46ਵਾਂ ਖਿਤਾਬ ਜਿੱਤ ਲਿਆ।
ਐਤਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ 'ਚ ਮਰੇ ਨੇ ਵਾਵਰਿੰਕਾ ਨੂੰ 6-3, 4-6, 4-6 ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ। ਸਾਬਕਾ ਚੈਂਪੀਅਨ ਮਰੇ ਨੇ ਸਾਲ 2017 ਦੇ ਬਾਅਦ ਲਗਭਗ ਦੋ ਸਾਲ ਬਾਅਦ ਸਿੰਗਲ 'ਚ ਕੋਈ ਖਿਤਾਬ ਜਿੱਤਿਆ ਹੈ। 32 ਸਾਲਾ ਬ੍ਰਿਟਿਸ਼ ਖਿਡਾਰੀ ਆਪਣੇ ਕਰੀਅਰ 'ਚ 30ਵੀਂ ਵਾਰ ਫਾਈਨਲ 'ਚ ਪਹੁੰਚੇ ਸਨ। ਦੋ ਘੰਟੇ 27 ਮਿੰਟ ਤਕ ਚਲੇ ਮੁਕਾਬਲੇ 'ਚ ਜਿੱਤ ਦਰਜ ਕਰਨ ਦੇ ਬਾਅਦ ਮਰੇ ਭਾਵੁਕ ਹੋ ਗਏ।
ਓਗਬੇਚੇ ਦੇ ਗੋਲ ਨਾਲ ਕੇਰਲ ਬਲਾਸਟਰਸ ਨੇ ATK ਨੂੰ ਹਰਾਇਆ
NEXT STORY