ਸਪੋਰਟਸ ਡੈਸਕ— ਸ਼੍ਰੀਲੰਕਾ ਦੇ ਹਰਫਨਮੌਲਾ ਐਂਜੇਲੋ ਮੈਥਿਊਜ਼ ਦੇ ਭਰਾ ਟ੍ਰੇਵਿਨ ਮੈਥਿਊਜ਼ ਨੇ 'ਟਾਈਮ ਆਊਟ' ਮਾਮਲੇ ਤੋਂ ਬਾਅਦ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੂੰ ਸਿੱਧੀ ਧਮਕੀ ਦਿੱਤੀ ਹੈ। ਸ਼ਾਕਿਬ ਅਲ ਹਸਨ ਨੇ ਮੈਥਿਊਜ਼ ਵਿਰੁੱਧ ਅਪੀਲ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਮੈਥਿਊਜ਼ ਕੌਮਾਂਤਰੀ ਕ੍ਰਿਕਟ 'ਚ ਟਾਈਮ ਆਊਟ ਹੋਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਸੀ। ਇਹ ਘਟਨਾ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਬੰਗਲਾਦੇਸ਼ ਬਨਾਮ ਸ਼੍ਰੀਲੰਕਾ ਮੈਚ ਦੌਰਾਨ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਇਹ ਮਾਮਲਾ ਮੈਚ ਦੇ ਦੂਜੇ ਦਿਨ ਵੀ ਜਾਰੀ ਰਿਹਾ ਜਦੋਂ ਅੰਪਾਇਰਾਂ ਨੇ ਮੈਥਿਊਜ਼ ਨੂੰ ਆਊਟ ਦੇਣ ਦਾ ਕਾਰਨ ਦੱਸਿਆ। ਅੰਪਾਇਰਾਂ ਨੇ ਕਿਹਾ ਕਿ ਮੈਥਿਊਜ਼ ਦੇ ਟੁੱਟੇ ਹੈਲਮੇਟ ਦੀ ਪੱਟੀ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਪਹਿਲਾਂ ਹੀ ਕ੍ਰੀਜ਼ 'ਤੇ ਦੇਰ ਕਰ ਚੁੱਕੇ ਸਨ। ਅੰਪਾਇਰਾਂ ਨੂੰ ਜਵਾਬ ਦੇਣ ਲਈ ਮੈਥਿਊਜ਼ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਉਹ 1.56 ਮਿੰਟ ਵਿੱਚ ਕ੍ਰੀਜ਼ 'ਤੇ ਪਹੁੰਚਦੇ ਹੋਏ ਦਿਖਾਈ ਦੇ ਰਹੇ ਹਨ। ਮੈਥਿਊਜ਼ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਸ਼ਾਕਿਬ ਅਲ ਹਸਨ, ਬੰਗਲਾਦੇਸ਼ ਟੀਮ ਅਤੇ ਅੰਪਾਇਰਾਂ 'ਤੇ ਵੀ ਆਪਣਾ ਗੁੱਸਾ ਕੱਢਿਆ।
ਹਾਲਾਂਕਿ ਮੈਥਿਊਜ਼ ਦੇ ਭਰਾ ਟ੍ਰੇਵਿਨ ਮੈਥਿਊਜ਼ ਨੇ ਇਕ ਅਖਬਾਰ ਨੂੰ ਦੱਸਿਆ ਕਿ ਸ਼ਾਕਿਬ ਦਾ ਸ਼੍ਰੀਲੰਕਾ 'ਚ ਕਿਸੇ ਵੀ ਹਾਲਤ 'ਚ ਸਵਾਗਤ ਨਹੀਂ ਕੀਤਾ ਜਾਵੇਗਾ। ਟ੍ਰੇਵਿਨ ਨੇ ਕਿਹਾ ਕਿ ਅਸੀਂ ਬਹੁਤ ਨਿਰਾਸ਼ ਹਾਂ। ਬੰਗਲਾਦੇਸ਼ ਦੇ ਕਪਤਾਨ 'ਚ ਕੋਈ ਖੇਡ ਭਾਵਨਾ ਨਹੀਂ ਹੈ ਅਤੇ ਉਨ੍ਹਾਂ ਨੇ ਸੱਜਣਾਂ ਦੀ ਖੇਡ ਵਿੱਚ ਮਾਨਵਤਾ ਨਹੀਂ ਦਿਖਾਈ। ਸ਼ਾਕਿਬ ਦਾ ਸ਼੍ਰੀਲੰਕਾ 'ਚ ਸਵਾਗਤ ਨਹੀਂ ਹੈ। ਜੇਕਰ ਉਹ ਇੱਥੇ ਕੋਈ ਅੰਤਰਰਾਸ਼ਟਰੀ ਜਾਂ ਐੱਲ.ਪੀ.ਐੱਲ ਮੈਚ ਖੇਡਣ ਆਉਂਦਾ ਹੈ ਤਾਂ ਉਸ 'ਤੇ ਪੱਥਰ ਸੁੱਟੇ ਜਾਣਗੇ। ਨਹੀਂ ਤਾਂ ਉਸ ਨੂੰ ਪ੍ਰਸ਼ੰਸਕਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਬੰਗਲਾਦੇਸ਼ ਨੂੰ ਦੋ ਟੈਸਟ, ਤਿੰਨ ਵਨਡੇ ਅਤੇ ਤਿੰਨ ਟੀ-20 ਮੈਚ ਖੇਡਣ ਲਈ ਸਾਲ 2025 ਵਿੱਚ ਸ਼੍ਰੀਲੰਕਾ ਦਾ ਦੌਰਾ ਕਰਨਾ ਹੈ। ਉਦੋਂ ਤੱਕ ਸ਼ਾਕਿਬ ਸ਼ਾਇਦ ਸੰਨਿਆਸ ਲੈ ਚੁੱਕੇ ਹੋਣਗੇ।
ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਹਾਲ, ਬੋਰਡ ਪ੍ਰਧਾਨ ਸ਼ੰਮੀ ਨੇ ਦਿੱਤੀ ਸੀ ਅਦਾਲਤ 'ਚ ਚੁਣੌਤੀ
ਉਥੇ ਹੀ ਜੇਕਰ ਸ਼ਾਕਿਬ ਅਲ ਹਸਨ ਦੀ ਗੱਲ ਕਰੀਏ ਤਾਂ ਉਹ ਵਨਡੇ ਵਿਸ਼ਵ ਕੱਪ 2023 ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਹੈ। ਬੰਗਲਾਦੇਸ਼ ਦੇ ਆਲਰਾਊਂਡਰ ਨੂੰ ਉਂਗਲੀ 'ਤੇ ਸੱਟ ਲੱਗ ਗਈ ਸੀ। ਸ੍ਰੀਲੰਕਾ ਖ਼ਿਲਾਫ਼ ਜਿੱਤ ਦੇ ਨਾਲ ਹੀ ਉਨ੍ਹਾਂ ਨੇ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਦੀ ਲਗਾਤਾਰ ਛੇ ਹਾਰਾਂ ਦਾ ਸਿਲਸਿਲਾ ਤੋੜ ਦਿੱਤਾ। ਸ਼ਾਕਿਬ ਨੇ ਮੈਚ ਵਿੱਚ ਦੋ ਵਿਕਟਾਂ ਲਈਆਂ ਅਤੇ ਨਾਲ ਹੀ 85 ਦੌੜਾਂ ਬਣਾਈਆਂ। ਉਹ ਪਲੇਅਰ ਆਫ ਦਿ ਮੈਚ ਵੀ ਬਣਿਆ। ਮੈਚ ਖਤਮ ਹੋਣ ਤੋਂ ਬਾਅਦ ਸ਼੍ਰੀਲੰਕਾਈ ਖਿਡਾਰੀਆਂ ਨੇ ਬੰਗਲਾਦੇਸ਼ ਦੇ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਵੀ ਇਨਕਾਰ ਕਰ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਇੰਗਲੈਂਡ ਨੂੰ ਚਾਹੀਦੈ ਭਾਰਤੀ ਕੋਚ... ਪੋਸਟਰ ਦਿਖਣ 'ਤੇ ਰਵੀ ਸ਼ਾਸਤਰੀ ਨੇ ਦਿੱਤਾ ਮਜ਼ੇਦਾਰ ਜਵਾਬ
NEXT STORY