ਸੈਨ ਐਂਟੋਨੀਓ- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਆਖਰੀ ਦੌਰ ਵਿਚ ਦੋ ਅੰਡਰ 70 ਦਾ ਸਕੋਰ ਬਣਾਇਆ, ਜਿਸ ਨਾਲ ਉਹ ਵਾਲੇਰੋ ਟੈਕਸਾਸ ਓਪਨ ਗੋਲਫ ਟੂਰਨਾਮੈਂਟ ਵਿਚ 8 ਅੰਡਰ 280 ਦੇ ਕੁੱਲ ਸਕੋਰ ਦੇ ਨਾਲ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ ਰਹੇ। ਲਾਹਿੜੀ ਪਿਛਲੇ ਮਹੀਨੇ 'ਦਿ ਪਲੇਅਰਸ ਚੈਂਪੀਅਨਸ਼ਿਪ' ਵਿਚ ਦੂਜੇ ਸਥਾਨ 'ਤੇ ਰਹੇ ਸਨ ਪਰ ਟੈਕਸਾਸ ਓਪਨ ਵਿਚ ਉਸਦਾ ਪ੍ਰਦਰਸ਼ਨ ਉਤਾਰਅ-ਚੜ੍ਹਾਅ ਵਾਲਾ ਰਿਹਾ।

ਇਹ ਖ਼ਬਰ ਪੜ੍ਹੋ- NZ v NED : ਨਿਊਜ਼ੀਲੈਂਡ ਨੇ ਨੀਦਰਲੈਂਡ ਨੂੰ 3-0 ਨਾਲ ਕੀਤਾ ਕਲੀਨ ਸਵੀਪ
ਜੇਜੇ ਸਪਾਨ ਨੇ 13 ਅੰਡਰ ਦੇ ਕੁੱਲ ਸਕੋਰ ਦੇ ਨਾਲ ਖਿਤਾਬ ਜਿੱਤਿਆ ਅਤੇ ਅਗਲੇ ਹਫਤੇ ਹੋਣ ਵਾਲੀ ਮਾਸਟਰਸ ਚੈਂਪੀਅਨਸ਼ਿਪ ਵਿਚ ਵੀ ਆਪਣੀ ਜਗ੍ਹਾ ਪੱਕੀ ਕੀਤੀ। ਮੈਟ ਜੋਨਸ ਅਥੇ ਮੈਟ ਕੁਚਾਰ 11 ਅੰਡਰ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਹੇ। ਟਰਾਏ ਮੈਰਿਟ, ਐਡਮ ਹੈਡਵਿਨ, ਵੀਊ ਹੋਸਲਰ ਅਤੇ ਚਾਰਲਸ ਹਾਵੇਲ 10 ਅੰਡਰ ਦੇ ਨਾਲ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਰਹੇ।
ਇਹ ਖ਼ਬਰ ਪੜ੍ਹੋ-SA v BAN : ਬੰਗਲਾਦੇਸ਼ 53 ਦੌੜਾਂ 'ਤੇ ਢੇਰ, ਦੱਖਣੀ ਅਫਰੀਕਾ ਨੇ ਜਿੱਤਿਆ ਪਹਿਲਾ ਟੈਸਟ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
SRH v LSG : ਰਾਹੁਲ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਸਭ ਤੋਂ ਤੇਜ਼ ਭਾਰਤੀ
NEXT STORY