ਨਵੀਂ ਦਿੱਲੀ— ਭਾਰਤ ਦਾ ਨੌਜਵਾਨ ਨਿਸ਼ਾਨੇਬਾਜ਼ ਅਨੀਸ਼ ਭਨਵਾਲਾ ਇੱਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਚੱਲ ਰਹੇ ਆਈ. ਐੱਸ. ਐੱਸ. ਐੱਫ. ਪਿਸਟਲ/ਰਾਈਫਲ ਵਿਸ਼ਵ ਕੱਪ ਵਿਚ ਮੰਗਲਵਾਰ ਨੂੰ 25 ਮੀਟਰ ਰੈਪਿਡ ਫਾਈਰ ਪਿਸਟਲ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਪਹੁੰਚ ਕੇ ਪੰਜਵੇਂ ਸਥਾਨ 'ਤੇ ਰਿਹਾ ਜਦਕਿ ਨੌਜਵਾਨ ਮਨੂ ਭਾਕਰ ਤੇ ਤਜਰਬੇਕਾਰ ਹਿਨਾ ਸਿੱਦੂ ਨੇ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਵਿਚ ਨਿਰਾਸ਼ ਕੀਤਾ। ਭਾਰਤ ਨੇ ਇਸ ਵਿਸ਼ਵਕੱਪ ਵਿਚ ਪਹਿਲੇ ਦੋ ਦਿਨ ਅਪੂਰਵੀ ਚੰਦੇਲਾ ਤੇ ਸੌਰਭ ਚੌਧਰੀ ਦੀ ਬਦੌਲਤ ਦੋ ਸੋਨ ਤਮਗੇ ਜਿੱਤੇ ਸਨ ਪਰ ਤੀਜੇ ਤੇ ਚੌਥੇ ਦਿਨ ਭਾਰਤੀ ਨਿਸ਼ਾਨੇਬਾਜ਼ਾਂ ਦਾ ਹੱਥ ਖਾਲੀ ਰਿਹਾ। ਭਾਰਤ ਨੂੰ ਇਸ ਟੂਰਨਾਮੈਂਟ ਵਿਚ ਸੌਰਭ ਚੌਧਰੀ ਦੇ ਰਾਹੀਂ ਹੁਣ ਤਕ ਇਕ ਓਲੰਪਿਕ ਕੋਟਾ ਮਿਲ ਸਕਿਆ ਹੈ। ਵਿਸ਼ਵ ਕੱਪ ਦੇ ਚੌਥੇ ਦਿਨ 16 ਸਾਲਾ ਅਨੀਸ਼ ਨੇ ਪਹਿਲੀ ਵਾਰ ਸੀਨੀਅਰ ਵਿਸ਼ਵ ਕੱਪ ਵਿਚ ਖੇਡਦੇ ਹੋਏ ਫਾਈਨਲ ਵਿਚ ਪਹੁੰਚ ਕੇ ਤਮਗੇ ਦੀ ਉਮੀਦ ਜਗਾਈ ਪਰ ਉਹ ਛੇ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿਚ ਪਹੁੰਚੇ ਸਥਾਨ 'ਤੇ ਰਹਿ ਗਿਆ।

ਮਨੂ ਭਾਕਰ, ਅਨੁਰਾਧਾ ਤੇ ਹਿਨਾ ਸਿੱਧੂ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਪਹੁੰਚਣ ਵਿਚ ਅਸਫਲ ਰਹੀ। ਗਾਯਤਰੀ ਨਿਤਯਾਨਦਮ ਤੇ ਸੁਨਿਧੀ ਚੌਹਾਨ ਵੀ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਪ੍ਰਤੀਯੋਗਿਤਾ ਵਿਚ ਨਿਰਾਸ਼ ਕਰ ਗਈ। ਅਨੀਸ਼ ਨੇ ਕੁਆਲੀਫਿਕੇਸ਼ ਵਿਚ 588 ਦਾ ਸਕੋਰ ਕੀਤਾ ਸੀ ਤੇ ਪੰਜਵੇਂ ਸਥਾ ਨ'ਤੇ ਰਹਿ ਕੇ ਛੇ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿਚ ਪਹੁੰਚਿਆ ਸੀ। ਉਸ ਨੇ ਪਹਿਲੇ ਗੇੜ ਵਿਚ 99, 98 ਤੇ 97 ਦਾ ਸਕੋਰ ਕਰ ਕੇ ਕੁਲ 294 ਅੰਕ ਹਾਸਲ ਕੀਤੇ ਸਨ ਜਦਕਿ ਦੂਜੇ ਗੇੜ ਵਿਚ ਉਸ ਨੇ 100, 97 ਤੇ 97 ਦੇ ਸਕੋਰ ਕਰਕੇ 294 ਅੰਕ ਹਾਸਲ ਕੀਤੇ ਸਨ। ਫਾਈਨਲ ਵਿਚ ਉਹ ਪੰਜਵੀਂ ਸੀਰੀਜ਼ ਤੋਂ ਬਾਅਦ ਐਲਿਮੀਨੇਟ ਹੋ ਗਿਆ, ਜਿੱਥੇ ਉਹ ਟਾਰਗੈੱਟ 'ਤੇ ਦੋ ਨਿਸ਼ਾਨੇ ਹੀ ਵਿੰਨ੍ਹ ਸਕਿਆ। ਹਾਲਾਂਕਿ 25 ਮੀਟਰ ਰੈਪਿਡ ਫਾਇਰ ਪਿਸਟਲ ਪ੍ਰਤੀਯੋਗਿਤਾ ਵਿਚ ਕੋਈ ਓਲੰਪਿਕ ਕੋਟਾ ਨਹੀਂ ਸੀ ਕਿਉਂਕਿ ਇਸ ਪ੍ਰਤੀਯੋਗਿਤਾ ਵਿਚ ਦੋ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਭਾਰਤ ਤੋਂ ਵੀਜਾ ਨਾ ਮਿਲ ਸਕਣ ਤੋਂ ਬਾਅਦ ਕੌਮਾਂਤਰੀ ਓਲੰਪਿਕ ਪ੍ਰੀਸ਼ਦ (ਆਈ. ਓ. ਸੀ.) ਨੇ ਓਲੰਪਿਕ ਕੋਟਾ ਹਟਾ ਦਿੱਤਾ।

ਇਸ ਪ੍ਰਤੀਯੋਗਿਤਾ ਵਿਚ ਦੋ ਹੋਰ ਭਾਰਤੀ ਨਿਸ਼ਾਨੇਬਾਜ਼ਾਂ ਨੇ ਆਦਰਸ਼ ਸਿੰਘ 581 ਦੇ ਸਕੋਰ ਦੇ ਨਾਲ ਕੁਆਲੀਫਾਇੰਗ ਵਿਚ 11ਵੇਂ ਤੇ ਅਰਪਿਤ ਗੋਇਲ 580 ਦੇ ਸਕੋਰ ਨਾਲ 12ਵੇਂ ਸਥਾਨ 'ਤੇ ਰਿਹਾ। ਭਾਰਤ ਨੂੰ ਆਪਣੇ ਨੌਜਵਾਨ ਨਿਸ਼ਾਨੇਬਾਜ਼ ਮਨੂ ਤੇ ਤਜਰਬੇਕਾਰੀ ਹਿਨਾ ਤੋਂ ਕਾਫੀ ਉਮੀਦਾਂ ਸਨ ਪਰ ਦੋਵੇਂ ਹੀ ਫਾਈਨਲ ਵਿਚ ਨਹੀਂ ਪਹੁੰਚ ਸਕਿਆ। 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਵਿਚ ਮਨੂ ਕੁਆਲੀਫਾਇੰਗ ਵਿਚ 573 ਦਾ ਸਕੋਰ ਕਰਕੇ 14ਵੇਂ, ਅਨੁਰਾਧਾ 571 ਦਾ ਸਕੋਰ ਕਰ ਕੇ 22ਵੇਂ ਤੇ ਹਿਨਾ 571 ਦਾ ਸਕੋਰ ਕਰਕੇ 25ਵੇਂ ਸਥਾਨ 'ਤੇ ਰਹੀ। ਮਨੂ ਐਤਵਾਰ ਨੂੰ 25 ਮੀਟਰ ਪਿਸਟਲ ਪ੍ਰਤੀਯੋਗਿਤਾ ਵਿਚ ਫਾਈਨਲ ਵਿਚ ਪੰਜਵੇਂ ਸਥਾਨ 'ਤੇ ਰਹੀ ਸੀ।
ਮਕਸਦ ਜਿੰਨਾ ਵੱਡਾ ਹੋਵੇਗਾ, ਜਿੱਤ ਓਨੀ ਵੱਡੀ ਹੋਵੇਗੀ : ਰਾਠੌਰ
NEXT STORY