ਨਵੀਂ ਦਿੱਲੀ— ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਤੋਂ ਕੁਮੈਂਟੇਟਰ ਬਣੇ ਸਟੀਵਨ ਫਿਨ ਦਾ ਮੰਨਣਾ ਹੈ ਕਿ ਜੇਕਰ ਇੰਗਲੈਂਡ ਨੇ ਭਾਰਤ 'ਚ 2012 ਦੀ ਜਿੱਤ ਦੇ ਪ੍ਰਦਰਸ਼ਨ ਨੂੰ ਦੁਹਰਾਉਣਾ ਹੈ ਤਾਂ ਉਸ ਦੇ ਆਈਪੀਐੱਲ ਸੁਪਰਸਟਾਰ ਖਿਡਾਰੀਆਂ ਨੂੰ ਰੋਮਾਂਚਕ ਪ੍ਰਦਰਸ਼ਨ ਦੇ ਕੇ ਆਪਣੇ ਪ੍ਰਸ਼ੰਸਕਾਂ ਨੂੰ ਬਣਾਉਣਾ ਹੋਵੇਗਾ। ਭਾਰਤ 13 ਸਾਲ ਪਹਿਲਾਂ ਇੰਗਲੈਂਡ ਖ਼ਿਲਾਫ਼ ਸੀਰੀਜ਼ 1-2 ਨਾਲ ਹਾਰ ਗਿਆ ਸੀ ਅਤੇ ਫਿਨ ਨੇ ਇਸ ਸੀਰੀਜ਼ 'ਚ ਖੇਡਿਆ ਸੀ। ਭਾਰਤ ਨੇ ਉਦੋਂ ਤੋਂ ਹੁਣ ਤੱਕ 16 ਘਰੇਲੂ ਸੀਰੀਜ਼ ਜਿੱਤੀਆਂ ਹਨ।
ਇਹ ਵੀ ਪੜ੍ਹੋ- ਪ੍ਰਗਿਆਨੰਦਾ ਨੇ ਵਿਸ਼ਵ ਚੈਂ ਹੈਪੀਅਨ ਲੀਰੇਨ ਨੂੰ ਹਰਾਇਆ, ਆਨੰਦ ਨੂੰ ਪਿੱਛੇ ਛੱਡਿਆ, ਬਣਿਆ ਨੰਬਰ ਇਕ ਭਾਰਤੀ
ਫਿਨ ਨੇ ਕਿਹਾ, 'ਮੈਨੂੰ ਲਗਦਾ ਹੈ ਕਿ ਇੰਗਲੈਂਡ ਨੂੰ ਆਪਣੇ ਕੁਝ ਖਿਡਾਰੀਆਂ ਦੇ ਆਈਪੀਐੱਲ (ਇੰਡੀਅਨ ਪ੍ਰੀਮੀਅਰ ਲੀਗ) ਦੇ ਸੁਪਰਸਟਾਰਡਮ ਦਾ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ, 'ਕੇਵਿਨ ਪੀਟਰਸਨ ਨੂੰ ਛੱਡ ਕੇ, ਉਸ 2012 ਦੀ ਟੀਮ ਦੇ ਖਿਡਾਰੀ ਅਸਲ ਵਿੱਚ ਭਾਰਤ ਵਿੱਚ 'ਸੁਪਰਸਟਾਰ' ਨਹੀਂ ਸਨ। ਜਦੋਂ ਕਿ ਇਸ ਵਾਰ ਉੱਥੇ ਜਾਣ ਵਾਲੇ ਕੁਝ ਖਿਡਾਰੀ ਆਈਪੀਐੱਲ ਵਿੱਚ ਖੇਡ ਚੁੱਕੇ ਹਨ ਅਤੇ ਉਹ ਸੁਪਰਸਟਾਰ ਹਨ। ਮੈਨੂੰ ਲੱਗਦਾ ਹੈ ਕਿ ਇਸ ਨਾਲ ਮਦਦ ਮਿਲੇਗੀ।
ਇੰਗਲੈਂਡ ਦੀ ਟੀਮ 'ਚ ਬੇਨ ਸਟੋਕਸ, ਮਾਰਕ ਵੁੱਡ, ਜੌਨੀ ਬੇਅਰਸਟੋ ਅਤੇ ਹੈਰੀ ਬਰੂਕ ਵਰਗੇ ਆਈਪੀਐੱਲ 'ਚ ਖੇਡਣ ਵਾਲੇ ਕੁਝ ਸਿਤਾਰੇ ਸ਼ਾਮਲ ਹਨ। ਇੰਗਲੈਂਡ ਦੀ ਟੀਮ ਭਾਰਤ ਦੇ ਖ਼ਿਲਾਫ਼ 25 ਜਨਵਰੀ ਤੋਂ ਹੈਦਰਾਬਾਦ 'ਚ ਪੰਜ ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੁਪਰ ਕੱਪ ਦੇ ਸੈਮੀਫਾਈਨਲ 'ਤੇ ਮੋਹਨ ਬਾਗਾਨ ਅਤੇ ਈਸਟ ਬੰਗਾਲ ਦੀਆਂ ਨਜ਼ਰਾਂ
NEXT STORY