ਸਪੋਰਟਸ ਡੈਸਕ- ਸ਼੍ਰੀਲੰਕਾ 'ਚ 12 ਤੋਂ 21 ਜਨਵਰੀ ਤੱਕ ਹੋਣ ਵਾਲੀ ਦਿਵਿਆਂਗ ਚੈਂਪੀਅਨਸ ਟਰਾਫੀ 2025 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਡਿਸਏਬਲਡ ਕ੍ਰਿਕਟ ਕੌਂਸਲ ਆਫ ਇੰਡੀਆ (ਡੀਸੀਸੀਆਈ) ਦੇ ਰਾਸ਼ਟਰੀ ਚੋਣ ਪੈਨਲ (ਐਨਐਸਪੀ) ਨੇ 17 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਇਸ ਟੀਮ ਦੀ ਕਪਤਾਨੀ ਵਿਕਰਾਂਤ ਰਵਿੰਦਰ ਕੇਨੀ ਨੂੰ ਸੌਂਪੀ ਗਈ ਹੈ। ਰਵਿੰਦਰ ਗੋਪੀਨਾਥ ਸਾਂਤੇ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : 'ਰਾਤੀਂ ਲਾਏ 10 ਪੈੱਗ, ਸਵੇਰੇ ਠੋਕ ਦਿੱਤਾ ਸੈਂਕੜਾ...' ਭਾਰਤੀ ਕ੍ਰਿਕਟਰ ਨੇ ਆਪ ਖੋਲ੍ਹਿਆ ਭੇਤ
ਕੋਚ ਰੋਹਿਤ ਜਲਾਨੀ ਦੀ ਪ੍ਰਧਾਨਗੀ ਹੇਠ ਹੋਈ ਚੋਣ
ਟੀਮ ਦੀ ਚੋਣ ਜੈਪੁਰ 'ਚ ਰੋਹਿਤ ਜਲਾਨੀ ਦੀ ਪ੍ਰਧਾਨਗੀ 'ਚ ਆਯੋਜਿਤ ਇਕ ਤੀਬਰ ਸਿਖਲਾਈ ਕੈਂਪ ਦੌਰਾਨ ਕੀਤੀ ਗਈ। ਜਲਾਨੀ ਦਿਵਿਆਂਗ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਵੀ ਹਨ। ਜਲਾਨੀ ਨੇ ਕਿਹਾ, 'ਇਹ ਇਕ ਸੰਤੁਲਿਤ ਟੀਮ ਹੈ ਜੋ ਕਿਸੇ ਵੀ ਵਿਰੋਧੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਟੀਮ ਇੰਡੀਆ ਇਸ ਟੂਰਨਾਮੈਂਟ 'ਚ ਇਤਿਹਾਸ ਰਚਣ ਜਾ ਰਹੀ ਹੈ ਅਤੇ ਇਹ ਟੀਮ ਨੂੰ ਹੌਂਸਲਾ ਦੇਣ ਅਤੇ ਸਮਰਥਨ ਦੇਣ ਦਾ ਸਮਾਂ ਹੈ। ਮੈਂ ਹਰ ਕ੍ਰਿਕਟ ਪ੍ਰਸ਼ੰਸਕ ਨੂੰ ਅਪੀਲ ਕਰਦਾ ਹਾਂ ਕਿ ਉਹ ਸੋਸ਼ਲ ਮੀਡੀਆ 'ਤੇ #dumhaiteammai ਹੈਸ਼ਟੈਗ ਦੀ ਵਰਤੋਂ ਕਰਕੇ ਸਾਡੇ ਖਿਡਾਰੀਆਂ ਨੂੰ ਚੀਅਰ ਕਰਨ।'
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਦੀ Ex-Wife ਦਾ ਬੈੱਡਰੂਮ ਵੀਡੀਓ ਵਾਇਰਲ
ਭਾਰਤ ਦੇ ਮੈਚਾਂ ਦਾ ਸ਼ਡਿਊਲ
ਭਾਰਤ ਬਨਾਮ ਪਾਕਿਸਤਾਨ - 12 ਜਨਵਰੀ 2025, ਦੁਪਹਿਰ 2:00 ਵਜੇ
ਭਾਰਤ ਬਨਾਮ ਇੰਗਲੈਂਡ - 13 ਜਨਵਰੀ 2025 ਸਵੇਰੇ 9:00 ਵਜੇ ਤੋਂ
ਭਾਰਤ ਬਨਾਮ ਸ਼੍ਰੀਲੰਕਾ - 15 ਜਨਵਰੀ 2025 ਦੁਪਹਿਰ 1:00 ਵਜੇ ਤੋਂ
ਭਾਰਤ ਬਨਾਮ ਪਾਕਿਸਤਾਨ - 16 ਜਨਵਰੀ 2025 ਦੁਪਹਿਰ 1:00 ਵਜੇ ਤੋਂ
ਭਾਰਤ ਬਨਾਮ ਇੰਗਲੈਂਡ - 18 ਜਨਵਰੀ 2025 ਸਵੇਰੇ 9:00 ਵਜੇ ਤੋਂ
ਭਾਰਤ ਬਨਾਮ ਸ਼੍ਰੀਲੰਕਾ - 19 ਜਨਵਰੀ 2025 ਦੁਪਹਿਰ 1:00 ਵਜੇ ਤੋਂ
ਫਾਈਨਲ - 21 ਜਨਵਰੀ 2025 ਦੁਪਹਿਰ 1:00 ਵਜੇ ਤੋਂ
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਵੀ ਲੈ ਲਿਆ ਸੰਨਿਆਸ, ਸ਼ਾਨਦਾਰ ਕਰੀਅਰ ਨੂੰ ਲੱਗਿਆ ਵਿਰਾਮ
ਦਿਵਿਆਂਗ ਚੈਂਪੀਅਨਜ਼ ਟਰਾਫੀ ਪਹਿਲੀ ਵਾਰ ਛੇ ਸਾਲ ਪਹਿਲਾਂ 2019 ਵਿੱਚ ਆਯੋਜਿਤ ਕੀਤੀ ਗਈ ਸੀ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ ਕੱਟੜ ਵਿਰੋਧੀ ਪਾਕਿਸਤਾਨ ਖਿਲਾਫ ਕਰੇਗਾ। ਇਹ ਮੈਚ 12 ਜਨਵਰੀ ਨੂੰ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ ਚਾਰ ਟੀਮਾਂ ਭਾਗ ਲੈਣਗੀਆਂ। ਇਸ ਵਿੱਚ ਭਾਰਤ, ਪਾਕਿਸਤਾਨ, ਇੰਗਲੈਂਡ ਅਤੇ ਸ੍ਰੀਲੰਕਾ ਸ਼ਾਮਲ ਹਨ।
ਇਹ ਵੀ ਪੜ੍ਹੋ : ਝੁੱਗੀ 'ਚੋਂ ਨਿਕਲ ਕੇ ਕਰੋੜਪਤੀ ਬਣ ਗਈ ਕੁੜੀ, ਕਿਸਮਤ ਨੂੰ ਕੋਸਣ ਵਾਲੇ ਪੜ੍ਹੋ ਸਿਮਰਨ ਦੇ ਸੰਘਰਸ਼ ਦੀ ਕਹਾਣੀ
ਡੀਸੀਸੀਆਈ ਦੇ ਜਨਰਲ ਸਕੱਤਰ ਰਵੀ ਚੌਹਾਨ ਨੇ ਕਿਹਾ, ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਦੀ ਭਾਗੀਦਾਰੀ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਕੋਲੰਬੋ 'ਚ ਹੋਣ ਵਾਲਾ ਇਹ ਵੱਕਾਰੀ ਟੂਰਨਾਮੈਂਟ ਨਾ ਸਿਰਫ ਸਾਡੇ ਖਿਡਾਰੀਆਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦੇਵੇਗਾ ਸਗੋਂ ਖੇਡਾਂ 'ਚ ਲੈਵਲ ਪਲੇਅ ਫੀਲਡ ਦੀ ਮਹੱਤਤਾ ਨੂੰ ਵੀ ਉਜਾਗਰ ਕਰੇਗਾ।
ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ
ਦਿਵਿਆਂਗ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ -
ਵਿਕਰਾਂਤ ਰਵਿੰਦਰ ਕੈਨੀ (ਕਪਤਾਨ), ਰਵਿੰਦਰ ਗੋਪੀਨਾਥ ਸੈਂਟੇ (ਉਪ ਕਪਤਾਨ), ਯੋਗੇਂਦਰ ਸਿੰਘ (ਵਿਕਟਕੀਪਰ), ਅਖਿਲ ਰੈਡੀ, ਰਾਧਿਕਾ ਪ੍ਰਸਾਦ, ਦੀਪੇਂਦਰ ਸਿੰਘ (ਵਿਕਟਕੀਪਰ), ਆਕਾਸ਼ ਅਨਿਲ ਪਾਟਿਲ, ਸੰਨੀ ਗੋਇਤ, ਪਵਨ ਕੁਮਾਰ, ਜਤਿੰਦਰ, ਨਰਿੰਦਰ, ਰਾਜੇਸ਼, ਨਿਖਿਲ ਮਨਹਾਸ, ਆਮਿਰ ਹਸਨ, ਮਾਜਿਦ ਮਾਗਰੇ, ਕੁਨਾਲ ਦੱਤਾਤ੍ਰੇਯ ਫਨਾਸੇ ਅਤੇ ਸੁਰੇਂਦਰ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਕ੍ਰਿਕਟਰ ਨੇ ਕੀਤਾ ਸੰਨਿਆਸ ਦਾ ਐਲਾਨ, ਸੋਸ਼ਲ ਮੀਡੀਆ 'ਤੇ ਲਿਖੀ ਭਾਵੁਕ ਪੋਸਟ
NEXT STORY